ਸ਼ਿਮਲਾ/ਸ੍ਰੀਨਗਰ, (ਸੰਤੋਸ਼, ਯੂ. ਐੱਨ. ਆਈ.) - ਹਿਮਾਚਲ ਪ੍ਰਦੇਸ਼ ਦੇ ਕਲਪਾ ਤੇ ਸਾਂਗਲਾ ’ਚ ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਫ਼ਬਾਰੀ ਕਾਰਨ ਠੰਡ ਵਧ ਗਈ ਹੈ। ਸੂਬੇ ਦੇ ਇੱਕ ਦਰਜਨ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ ਮਨਫ਼ੀ ਤੋਂ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਲੋਕ ਠੰਡ ਨਾਲ ਕੰਬ ਰਹੇ ਹਨ। ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ । ਇਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਨੂੰ ਲੈ ਕੇ ਡਰੇ ਸੰਸਦ ਮੈਂਬਰ, ਕਿਹਾ- ਅੱਜ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ
ਬੁੱਧਵਾਰ ਊਨਾ ’ਚ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਰਿਹਾ ਜਦੋਂਕਿ ਰਾਜਧਾਨੀ ਸ਼ਿਮਲਾ ’ਚ ਇਹ 13 ਡਿਗਰੀ ਸੀ। ਸੂਬੇ ’ਚ ਬੁੱਧਵਾਰ ਧੁੱਪ ਚੜ੍ਹਨ ਕਾਰਨ ਪਿਛਲੇ 24 ਘੰਟਿਆਂ ’ਚ ਤਾਪਮਾਨ ’ਚ ਇੱਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ । ਸ਼ਿਮਲਾ ਦੇ ਵੱਧ ਤੋਂ ਵੱਧ ਤਾਪਮਾਨ ’ਚ ਆਮ ਨਾਲੋਂ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮਹੂਆ ਮੋਇਤਰਾ ਨੂੰ ਦੂਜਾ ਝਟਕਾ, ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ
ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਬੁੱਧਵਾਰ ਘੱਟੋ-ਘੱਟ ਤਾਪਮਾਨ ਮਨਫੀ 5.3 ਡਿਗਰੀ ਸੈਲਸੀਅਸ ਹੋ ਜਾਣ ਕਾਰਨ ਡਲ ਝੀਲ ਅਤੇ ਹੋਰ ਪਾਣੀ ਦੇ ਸੋਮੇ ਜੰਮ ਗਏ। ਸ੍ਰੀਨਗਰ ’ਚ ਮੰਗਲਵਾਰ ਮੌਸਮ ਦੀ ਸਭ ਤੋਂ ਠੰਢੀ ਰਾਤ ਰਹੀ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.3 ਡਿਗਰੀ ਸੈਲਸੀਅਸ ਸੀ ਜੋ ਆਮ ਨਾਲੋਂ ਮਨਫੀ 4.3 ਡਿਗਰੀ ਸੈਲਸੀਅਸ ਘੱਟ ਹੈ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਗੁਲਮਰਗ ’ਚ ਬੁੱਧਵਾਰ ਘੱਟੋ-ਘੱਟ ਤਾਪਮਾਨ ਮਨਫੀ 5.5 ਡਿਗਰੀ ਸੈਲਸੀਅਸ ਸੀ ਜਦਕਿ ਮੰਗਲਵਾਰ ਇਹ ਮਨਫੀ 3.5 ਡਿਗਰੀ ਸੈਲਸੀਅਸ ਸੀ।
ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ
ਪੋਸਟਮਾਰਟਮ ਦੌਰਾਨ ਔਰਤ ਦੀਆਂ ਅੱਖਾਂ ਕੱਢਣ ਦੇ ਮਾਮਲੇ 'ਚ ਵੱਡੀ ਕਾਰਵਾਈ, ਦੋ ਡਾਕਟਰ ਭੇਜੇ ਗਏ ਜੇਲ੍ਹ
NEXT STORY