ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਖੇਤਰਾਂ 'ਚ ਭਾਰੀ ਬਰਫਬਾਰੀ ਨੇ ਦਿੱਲੀ ਸਮੇਤ ਉੱਤਰ ਭਾਰਤ 'ਚ ਠੰਡ ਵਧਾ ਦਿੱਤੀ ਹੈ। ਅੱਜ ਦਿੱਲੀ 'ਚ ਤਾਪਮਾਨ ਘੱਟੋ ਘੱਟ 5.2 ਡਿਗਰੀ ਸੈਲਸੀਅਸ ਦਰਜ ਕੀਤੀ ਗਈ, ਜੋ ਸਾਧਾਰਨ ਤੋਂ ਚਾਰ ਡਿਗਰੀ ਘੱਟ ਹੈ, ਜਿਸ ਕਾਰਨ ਲੋਕ ਠੰਡ ਨਾਲ ਕੰਬਣ ਤੱਕ ਮਜ਼ਬੂਰ ਹੋ ਗਏ।

ਵਧਿਆ ਪ੍ਰਦੂਸ਼ਣ-
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸਵੇਰੇ 10 ਵਜੇ ਹਵਾ ਗੁਣਵੱਤਾ ਇੰਡੈਕਸ 307 ਦਰਜ ਕੀਤਾ ਗਿਆ ਜੋ ਬਹੁਤ ਹੀ ਖਰਾਬ ਪੱਧਰ 'ਤੇ ਸੀ। ਮੌਸਮ ਵਿਭਾਗ ਮੁਤਾਬਕ ਦਿਨ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਧਾਰਨ ਤੋਂ ਦੋ ਡਿਗਰੀ ਘੱਟ ਹੈ। ਸ਼ੀਤ ਲਹਿਰ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਹਰੇ ਕਾਰਨ ਕਈ ਟ੍ਰੇਨਾਂ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਕਈ ਉਡਾਣਾਂ ਨੂੰ ਵੀ ਦੇਰੀ ਹੋਈ।
ਭਾਜਪਾ ਵਿਧਾਇਕ ਦਾ ਵਿਵਾਦਿਤ ਬਿਆਨ— ਰਾਹੁਲ 'ਰਾਵਣ' ਤੇ ਪ੍ਰਿਯੰਕਾ 'ਸਰੂਪਨਖਾ'
NEXT STORY