ਬਲੀਆ— ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ 'ਰਾਵਣ' ਅਤੇ ਭੈਣ ਪ੍ਰਿਯੰਕਾ ਨੂੰ 'ਸਰੂਪਨਖਾ' ਦੱਸਿਆ ਹੈ। ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ, ''ਤੁਸੀਂ ਜਾਣਦੇ ਹੋ ਕਿ ਜਦੋਂ ਰਾਮ ਅਤੇ ਰਾਵਣ ਦਾ ਯੁੱਧ ਹੋਣ ਵਾਲਾ ਸੀ ਤਾਂ ਪਹਿਲਾਂ ਰਾਵਣ ਨੇ ਆਪਣੀ ਭੈਣ ਸਰੂਪਨਖਾ ਨੂੰ ਭੇਜਿਆ ਸੀ।''
ਉਨ੍ਹਾਂ ਅੱਗੇ ਕਿਹਾ ਕਿ ਰਾਮ ਦੀ ਭੂਮਿਕਾ 'ਚ ਮੋਦੀ ਹਨ ਅਤੇ ਰਾਵਣ ਦੀ ਭੂਮਿਕਾ ਰਾਹੁਲ ਹੈ, ਜਿਨ੍ਹਾਂ ਨੇ ਆਪਣੀ ਭੈਣ ਸਰੂਪਨਖਾ ਨੂੰ ਉਤਾਰਿਆ ਹੈ। ਮੰਨ ਕੇ ਚਲੋ ਕਿ ਲੰਕਾ ਵਿਜੇ ਹੋ ਗਈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਫਿਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ। ਇੱਥੇ ਦੱਸ ਦੇਈਏ ਕਿ ਸਿੰਘ ਪਹਿਲਾਂ ਵੀ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਚੁੱਕੇ ਹਨ।
ਦਿੱਲੀ 'ਚ ਓਖਲਾ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY