ਕੁਰੂਕੁਸ਼ੇਤਰ (ਭਾਸ਼ਾ)- ਹਰਿਆਣਾ ਦੇ ਕੁਰੂਕੁਸ਼ੇਤਰ ਦੇ ਭਗਵਾਨ ਪਰਸ਼ੂਰਾਮ ਕਾਲਜ 'ਚ 2 ਸਮੂਹਾਂ ਵਿਚਾਲੇ ਹੋਈ ਲੜਾਈ 'ਚ ਬੀ.ਏ. ਦੇ ਦੂਜੇ ਸਾਲ ਦੇ ਇਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਅਰਬਨ ਐਸਟੇਟ ਦੇ ਸੈਕਟਰ 5 ਸਥਿਤ ਕਾਲਜ ਦੀ ਕੈਂਟੀਨ 'ਚ ਵਿਦਿਆਰਥੀਆਂ ਵਿਚਾਲੇ ਲੜਾਈ ਦੌਰਾਨ ਹੋਈ। ਸਦਰ ਥਾਣੇਸਰ ਦੇ ਥਾਣਾ ਇੰਚਾਰਜ ਦਿਨੇਸ਼ ਕੁਮਾਰ ਨੇ ਐੱਫ.ਆਈ.ਆਰ. ਦੇ ਹਵਾਲੇ ਤੋਂ ਦੱਸਿਆ ਕਿ ਮ੍ਰਿਤਕ ਸ਼ਿਵਮ ਜੀਂਦ ਜ਼ਿਲ੍ਹੇ ਦੇ ਬਰੌਲੀ ਪਿੰਡ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : ਮੌਤ ਦੇ ਮੂੰਹ 'ਚ ਲੈ ਗਿਆ ਗੂਗਲ ਮੈਪ, 2 ਡਾਕਟਰਾਂ ਦੀ ਹੋਈ ਦਰਦਨਾਕ ਮੌਤ
ਉਹ ਆਪਣੇ ਦੋਸਤਾਂ ਨਾਲ ਕਾਲਜ ਦੀ ਕੈਂਟੀਨ 'ਚ ਸੀ ਕਿ ਉਦੋਂ ਉੱਥੇ ਵਿਦਿਆਰਥੀਆਂ ਦਾ ਦੂਜਾ ਸਮੂਹ ਆ ਗਿਆ। ਉਨ੍ਹਾਂ 'ਚੋਂ ਕੁਝ ਲੋਕਾਂ ਨੇ ਸ਼ਿਵਮ ਦੇ ਇਕ ਸਾਥੀ ਨੂੰ ਅਪਸ਼ਬਦ ਕਹੇ। ਜਦੋਂ ਸ਼ਿਵਮ ਨੇ ਇਸ ਦਾ ਵਿਰੋਧ ਕੀਤਾ ਤਾਂ ਲੜਾਈ ਵਧ ਗਈ ਅਤੇ ਇਕ ਦੋਸ਼ੀ ਨੇ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਤਿੰਨੋਂ ਦੋਸ਼ੀ ਇਕ ਦੋਪਹੀਆ ਵਾਹਨ 'ਤੇ ਫਰਾਰ ਹੋ ਗਏ, ਜਦੋਂ ਕਿ ਸ਼ਿਵਮ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਤੀ ਮਰਦਮਸ਼ੁਮਾਰੀ : ਮੋਦੀ ਸਰਕਾਰ ਦੇ ਹੱਥ ’ਚ ‘ਰੋਹਿਣੀ ਕਮਿਸ਼ਨ’ ਦਾ ਯੱਕਾ
NEXT STORY