ਗ੍ਰੇਟਰ ਨੋਇਡਾ - ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 15 ਜੂਨ ਤੋਂ ਵਪਾਰਕ ਉਡਾਣਾਂ ਦਾ ਸੰਚਾਲਨ ਸ਼ੁਰੂ ਹੋਵੇਗਾ। ਪਹਿਲੇ ਦਿਨ 4 ਆਉਣ ਵਾਲੀਆਂ ਅਤੇ 4 ਰਵਾਨਾ ਹੋਣ ਵਾਲੀਆਂ ਉਡਾਣਾਂ ਸਮੇਤ ਕੁੱਲ 8 ਉਡਾਣਾਂ ਦੀ ਆਵਾਜਾਈ ਹੋਵੇਗੀ। ਪਹਿਲੀ ਉਡਾਣ ਸਵੇਰੇ 8.05 ਵਜੇ ਲਖਨਊ ਤੋਂ ਪਹੁੰਚੇਗੀ, ਜਦੋਂ ਕਿ ਪਹਿਲੀ ਰਵਾਨਗੀ ਉਡਾਣ ਸਵੇਰੇ 8.35 ਵਜੇ ਬੈਂਗਲੁਰੂ ਲਈ ਰਵਾਨਾ ਹੋਵੇਗੀ। ਪਹਿਲੇ ਦਿਨ ਹੈਦਰਾਬਾਦ ਅਤੇ ਅੰਮ੍ਰਿਤਸਰ ਲਈ ਨਿਯਮਤ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਸਾਰੀਆਂ ਉਡਾਣਾਂ ਦਾ ਸੰਚਾਲਨ ‘ਇੰਡੀਗੋ’ ਕਰੇਗੀ।
16 ਜੂਨ ਤੋਂ ਇੰਡੀਗੋ ਬੈਂਗਲੁਰੂ ਅਤੇ ਜੰਮੂ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕਰੇਗੀ, ਜਦੋਂ ਕਿ ਅਕਾਸਾ ਏਅਰ ਬੈਂਗਲੁਰੂ ਅਤੇ ਨਵੀ ਮੁੰਬਈ ਲਈ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ। ਇਸ ਤੋਂ ਬਾਅਦ ਇਕ ਜੁਲਾਈ ਤੋਂ ਨਵੀ ਮੁੰਬਈ, ਸ਼੍ਰੀਨਗਰ, ਜੋਧਪੁਰ, ਧਰਮਸ਼ਾਲਾ, ਭੋਪਾਲ ਅਤੇ ਦੇਹਰਾਦੂਨ ਸਮੇਤ ਕਈ ਸ਼ਹਿਰਾਂ ਲਈ ਵੀ ਨਿਯਮਤ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਫਿਲਹਾਲ ਹਵਾਈ ਅੱਡੇ ਤੋਂ ਸਿਰਫ਼ ਘਰੇਲੂ ਉਡਾਣਾਂ ਦਾ ਸੰਚਾਲਨ ਹੋਵੇਗਾ, ਜਦੋਂ ਕਿ ਅੰਤਰਰਾਸ਼ਟਰੀ ਮਾਲ ਟ੍ਰਾਂਸਪੋਰਟ ਲਈ ਮਨਜ਼ੂਰੀ ਮਿਲ ਚੁੱਕੀ ਹੈ। ਪਹਿਲੇ ਪੜਾਅ ਵਿਚ ਇਕ ਰਨਵੇਅ ਅਤੇ ਇਕ ਟਰਮੀਨਲ ਨਾਲ ਸ਼ੁਰੂ ਹੋ ਰਹੇ ਇਸ ਹਵਾਈ ਅੱਡੇ ਦੀ ਸਾਲਾਨਾ ਸਮਰੱਥਾ 1.2 ਕਰੋੜ ਯਾਤਰੀਆਂ ਦੀ ਹੈ।
16 ਮਹੀਨਿਆਂ ਬਾਅਦ ਮਿਲਣਗੇ ਡੋਨਾਲਡ ਟਰੰਪ ਤੇ PM ਮੋਦੀ, ਫਰਾਂਸ 'ਚ ਹੋਵੇਗੀ ਮੁਲਾਕਾਤ
NEXT STORY