ਮਹਾਰਾਸ਼ਟਰ—ਅੱਜ ਭਾਵ ਬੁੱਧਵਾਰ ਨੂੰ ਸੈਂਟਰਲ ਰੇਲਵੇ ਦੀ ਲਾਪਰਵਾਹੀ ਦੇ ਕਾਰਨ ਮੁਸਾਫਿਰਾਂ ਲਈ ਉਸ ਸਮੇਂ ਵੱਡੀ ਮੁਸੀਬਤ ਪੈਦਾ ਹੋ ਗਈ, ਜਦੋਂ ਮੁੰਬਈ ਲੋਕਲ ਟ੍ਰੇਨ 'ਚ ਜ਼ਿਆਦਾ ਭੀੜ ਕਾਰਨ ਮੁੰਬਰਾ ਅਤੇ ਕਲਵਾ ਸਟੇਸ਼ਨ ਵਿਚਾਲੇ 1 ਮਹਿਲਾ ਸਮੇਤ 3 ਯਾਤਰੀ ਚੱਲਦੀ ਟ੍ਰੇਨ ਤੋਂ ਡਿੱਗ ਪਏ। ਯਾਤਰੀ ਕਾਫੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੈਂਟਰਲ ਰੇਲਵੇ ਦਾ ਕਹਿਣਾ ਹੈ ਕਿ ਅੱਜ ਵਰਕਿੰਗ ਡੇਅ 'ਤੇ ਲੋਕਲ ਸੇਵਾ ਐਤਵਾਰ ਦੀ ਸਮੇਂ ਸਾਰਣੀ ਅਨੁਸਾਰ ਦੌੜ ਰਹੀ ਹੈ, ਜਿਸ ਕਾਰਨ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਅਤੇ ਜ਼ਿਆਦਾ ਭੀੜ ਦੇ ਚੱਲਦਿਆਂ ਇਹ ਹਾਦਸਾ ਵਾਪਰ ਗਿਆ।
ਕਰਨਾਟਕ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ, 12 ਲੋਕਾਂ ਦੀ ਮੌਤ
NEXT STORY