ਬਿਜ਼ਨੈੱਸ ਡੈਸਕ - ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ (ਸੀ. ਬੀ. ਆਈ. ਸੀ.) ਦੇ ਚੇਅਰਮੈਨ ਵਿਵੇਕ ਚਤੁਰਵੇਦੀ ਨੇ ਕੰਪਨੀਆਂ ਤੋਂ ਨਕਲੀ ਸਾਮਾਨ ਦੀ ਸਮੱਗਲਿੰਗ ਨਾਲ ਜੁੜੀ ਜਾਣਕਾਰੀ ਇਨਫੋਰਸਮੈਂਟ ਏਜੰਸੀਆਂ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗ ਅਤੇ ਕਸਟਮ ਵਿਭਾਗ ਵਿਚਾਲੇ ਬਿਹਤਰ ਸੂਚਨਾ ਸਾਂਝੇਦਾਰੀ ਨਾਲ ਸ਼ੱਕੀ ਖੇਪ, ਸਮੱਗਲਿੰਗ ਦੇ ਨਵੇਂ ਮਾਰਗਾਂ ਅਤੇ ਅਪਰਾਧ ਦੇ ਬਦਲਦੇ ਤਰੀਕਿਆਂ ਦੀ ਪਛਾਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਸਿਹਤ ਅਤੇ ਸੁਰੱਖਿਆ ਲਈ ਖਤਰਾ
ਫਿੱਕੀ-ਕੈਸਕੇਡ ਦੇ ‘ਮੈਸਕ੍ਰੇਡ 2026’ ਪ੍ਰੋਗਰਾਮ ’ਚ ਚਤੁਰਵੇਦੀ ਨੇ ਕਿਹਾ ਕਿ ਨਕਲੀ ਸਿਗਰਟ, ਬਿਊਟੀ ਪ੍ਰਡੋਕਟ, ਦਵਾਈਆਂ, ਖਿਡੌਣੇ ਅਤੇ ਇਲੈਕਟ੍ਰਾਨਿਕ ਸਾਮਾਨ ਖਪਤਕਾਰਾਂ ਦੀ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਜੋਖਮ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਾਰੋਬਾਰ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਸੰਗਠਿਤ ਅਪਰਾਧ ਅਤੇ ਅੱਤਵਾਦ ਦੀ ਫੰਡਿੰਗ ’ਚ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਤਕਨਾਲੋਜੀ ਨਾਲ ਵਧੇਗੀ ਨਿਗਰਾਨੀ
ਸੀ. ਬੀ. ਆਈ. ਸੀ. ਉੱਚ ਜੋਖਮ ਵਾਲੇ ਮਾਲ ਦੀ ਪਛਾਣ ਲਈ ਡਾਟਾ ਵਿਸ਼ਲੇਸ਼ਣ, ਜੋਖਮ ਪ੍ਰਬੰਧਨ, ਆਟੋਮੈਟਿਕ ਜਾਂਚ ਅਤੇ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਦਾ ਉਦੇਸ਼ ਜਾਇਜ਼ ਕਾਰੋਬਾਰ ’ਚ ਘੱਟੋ-ਘੱਟ ਦਖਲਅੰਦਾਜ਼ੀ ਦੇ ਨਾਲ ਗੈਰ-ਕਾਨੂੰਨੀ ਸਪਲਾਈ ਚੇਨ ਨੂੰ ਠੱਲ੍ਹ ਪਾਉਣਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ
ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ; ਲਗਾਏ ਜਾਣਗੇ 775 ANPR ਕੈਮਰੇ, ਜਾਣੋ ਵਜ੍ਹਾ
ਇਹ ਵੀ ਪੜ੍ਹੋ : 'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੈਮਿਸਟ ਦੀਆਂ ਦੁਕਾਨਾਂ ’ਤੇ ਹੁਣ CCTV ਲਾਜ਼ਮੀ ! 3 ਮਹੀਨਿਆਂ ਤੱਕ ਸੰਭਾਲ ਕੇ ਰੱਖਣੀ ਹੋਵੇਗੀ ਰਿਕਾਰਡਿੰਗ
NEXT STORY