ਗਾਂਧੀਨਗਰ— ਚੋਣ ਕਮਿਸ਼ਨ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਵੀ ਈ.ਵੀ.ਐੱਮ. ਤੋਂ ਬਲਿਊ ਟੁੱਥ ਦੇ ਜੁੜਾਵ ਸੰਬੰਧੀ ਕਈ ਸ਼ਿਕਾਇਤਾਂ ਮਿਲੀਆਂ, ਹਾਲਾਂਕਿ ਇਨ੍ਹਾਂ 'ਚੋਂ ਕੋਈ ਤੱਤ ਨਹੀਂ ਮਿਲਿਆ। ਦੂਜੇ ਪਾਸੇ ਮਹੇਸਾਣਾ ਦੇ ਭੇਸਾਣਾ 'ਚ ਇਕ ਬੂਥ 'ਤੇ ਈ.ਵੀ.ਐੱਮ. 'ਚ ਕਥਿਤ ਤੌਰ 'ਤੇ ਕੋਈ ਵੀ ਬਟਨ ਦਬਾਉਣ 'ਤੇ ਵੋਟ ਇਕ ਹੀ ਪਾਰਟੀ 'ਚ ਜਾਣ ਦੀ ਸ਼ਿਕਾਇਤ ਤੋਂ ਬਾਅਦ ਉੱਥੇ 2 ਧਿਰ ਆਪਸ 'ਚ ਉਲਝ ਗਏ। ਉੱਥੇ ਲਗਭਗ ਤਿੰਨ ਘੰਟਿਆਂ ਤੋਂ ਵਧ ਸਮੇਂ ਤੱਕ ਵੋਟਿੰਗ ਬੰਦ ਰਹੀ। ਇਹ ਇਲਾਕਾ ਉੱਪ ਮੁੱਖ ਮੰਤਰੀ ਨਿਤੀਨ ਪਟੇਲ ਦਾ ਹੈ, ਜੋ ਮਹੇਸਾਣਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਬੀ.ਬੀ. ਸਵੇਨ ਨੇ ਦੱਸਿਆ ਕਿ ਅਹਿਮਦਾਬਾਦ ਦੇ ਘਾਟਲੋਡੀਆ ਖੇਤਰ ਦੇ ਬੂਥ ਨੰਬਰ 294, 295, 296 'ਤੇ ਬਲਿਊ ਟੁੱਥ ਕਨੈਕਸ਼ਨ ਅਤੇ ਪੰਚਮਹਾਲ ਜ਼ਿਲੇ ਦੇ ਗੋਧਰਾ ਦੇ ਬੂਥ ਸੰਖਿਆ 267, 268, 280 ਅਤੇ 281 'ਤੇ ਏ.ਆਰ.ਸੀ. 05 ਦੇ ਨਾਂ ਦੇ ਕਨੈਕਸ਼ਨ ਦੀ ਸ਼ਿਕਾਇਤ ਮਿਲੀ। ਇਹ ਦੋਵੇਂ ਇਨਟੈਕਸ ਅਤੇ ਲਾਵਾ ਕੰਪਨੀ ਦੇ ਮੋਬਾਇਲ ਹਨ।
ਉਨ੍ਹਾਂ ਤੋਂ ਇਲਾਵਾ ਬਨਾਸਕਾਂਠਾ, ਪਾਟਨ, ਮਹੇਸਾਣਾ ਅਤੇ ਖੇੜਾ ਜ਼ਿਲਿਆਂ ਤੋਂ ਬਲਿਊ ਟੁੱਥ ਕਨੈਕਸ਼ਨ ਦੇ ਵੋਟ ਸਥਾਨ ਕੋਲ ਮੌਜੂਦ ਹੋਣ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਇਸ 'ਚ ਕੋਈ ਸੱਚ ਨਹੀਂ ਪਾਇਆ ਗਿਆ ਹੈ। ਈ.ਵੀ.ਐੱਮ. ਨਾਲ ਕੋਈ ਬਲਿਊ ਟੁੱਥ ਜੁੜ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ 'ਚ ਵੀ ਪੋਰਬੰਦਰ ਤੋਂ ਅਜਿਹੀ ਸ਼ਿਕਾਇਤ ਮਿਲੀ ਸੀ ਪਰ ਇਹ ਬਲਿਊ ਟੁੱਥ ਜਾਂਚ 'ਚ ਇਕ ਉਮੀਦਵਾਰ ਦੇ ਪੋਲਿੰਗ ਏਜੰਟ ਦੇ ਫੋਨ ਦਾ ਨਿਕਲਿਆ। ਅੱਜ ਆਈਆਂ ਸ਼ਿਕਾਇਤਾਂ 'ਚ ਕਿਸੇ ਪੋਲਿੰਟ ਏਜੰਟ ਦੇ ਫੋਨ ਦਾ ਬਲਿਊ ਟੁੱਥ ਤਾਂ ਆਨ ਨਹੀਂ ਪਾਇਆ ਗਿਆ ਹੈ ਪਰ ਸੰਭਵ ਹੈ ਕਿ ਲਾਈਨ 'ਚ ਖੜ੍ਹੇ ਕਿਸੇ ਵਿਅਕਤੀ ਜਾਂ ਨੇੜੇ-ਤੇੜੇ ਦੇ ਕਿਸੇ ਹੋਰ ਵਿਅਕਤੀ ਦੇ ਫੋਨ ਦੇ ਬਲਿਊ ਟੁੱਥ ਦੇ ਆਨ ਰਹਿਣ ਨਾਲ ਅਜਿਹਾ ਹੋ ਰਿਹਾ ਹੋਵੇ।
ਖੁਦ ਦੇ ਦੋਸ਼ਾਂ ਦੇ ਜਾਲ 'ਚ ਫਸ ਸਕਦੀ ਹੈ ਆਮਿਰ ਖਾਨ ਦੀ ਆਨਸਕ੍ਰੀਨ ਬੇਟੀ
NEXT STORY