ਕੋਝੀਕੋਡ- ਮਹਿਲਾ ਦੇ ਭੜਕਾਊ ਕੱਪੜਿਆਂ ਨੂੰ ਲੈ ਕੇ ਕੇਰਲ ਦੀ ਇਕ ਅਦਾਲਤ ਨੇ ਅਜੀਬੋ-ਗਰੀਬ ਤਰਕ ਦਿੱਤਾ ਹੈ। ਅਦਾਲਤ ਨੇ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ’ਚ ਸ਼ਖ਼ਸ ਨੂੰ ਅਗਾਊਂ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਆਈ. ਪੀ. ਸੀ. ਦੀ ਧਾਰਾ-354ਏ ਤਹਿਤ ਅਪਰਾਧ ਪਹਿਲੀ ਨਜ਼ਰੇ ਉਦੋਂ ਆਕਰਸ਼ਿਤ ਨਹੀਂ ਹੁੰਦਾ, ਜਦੋਂ ਮਹਿਲਾ ਨੇ ‘ਜਿਨਸੀ ਭੜਕਾਊ ਕੱਪੜੇ’ ਪਹਿਨੇ ਹੋਣ। 74 ਸਾਲਾ ਦੋਸ਼ੀ ਨੇ ਜ਼ਮਾਨਤ ਅਰਜ਼ੀ ਨਾਲ ਮਹਿਲਾ ਦੀਆਂ ਤਸਵੀਰਾਂ ਵੀ ਕੋਰਟ ’ਚ ਪੇਸ਼ ਕੀਤੀਆਂ ਸਨ। ਕੋਝੀਕੋਡ ਸੈਸ਼ਨ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਦੋਸ਼ੀ ਵਲੋਂ ਜ਼ਮਾਨਤ ਬੇਨਤੀ ਨਾਲ ਪੇਸ਼ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਅਸਲ ’ਚ ਸ਼ਿਕਾਇਤਕਰਤਾ ਨੇ ਖ਼ੁਦ ਅਜਿਹੇ ਭੜਕਾਊ ਕੱਪੜੇ ਪਹਿਨੇ ਹੋਏ ਸਨ।
ਕੋਰਟ ਨੇ ਆਪਣੇ ਹੁਕਮ ’ਚ ਇਹ ਵੀ ਕਿਹਾ ਕਿ ਧਾਰਾ 354 ਦੇ ਸ਼ਬਦਾਂ ਤੋਂ ਇਹ ਬਿਲਕੁਲ ਸਪੱਸ਼ਟ ਹੈ ਕਿ ਕਿਸੇ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੀ ਦੋਸ਼ੀ ਦੀ ਮਨਸ਼ਾ ਹੋਣੀ ਚਾਹੀਦੀ ਹੈ। ਅਦਾਲਤ ਨੇ ਅੱਗੇ ਕਿਹਾ ਕਿ ਧਾਰਾ 354ਏ ਜਿਨਸੀ ਸ਼ੋਸ਼ਣ ਅਤੇ ਇਸਦੀ ਸਜ਼ਾ ਨਾਲ ਸਬੰਧਤ ਹੈ। ਇਸ ਸੈਕਸ਼ਨ ਨੂੰ ਆਕਰਸ਼ਿਤ ਕਰਨ ਲਈ ਸਰੀਰਕ ਸੰਪਰਕ ਅਤੇ ਸਪੱਸ਼ਟ ਜਿਨਸੀ ਪ੍ਰਸਤਾਵ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਜਿਨਸੀ ਰੂਪ ਨਾਲ ਰੰਗੀਨ ਟਿੱਪਣੀਆਂ ਜਾਂ ਜਿਨਸੀ ਪੱਖ ਲਈ ਮੰਗ ਜਾਂ ਬੇਨਤੀ ਹੋਣੀ ਚਾਹੀਦੀ ਹੈ।
ਦਰਅਸਲ ਇਸਤਗਾਸਾ ਪੱਖ ਨੇ ਦੋਸ਼ ਲਗਾਇਆ ਸੀ ਕਿ ਦੋਸ਼ੀ ਨੇ ਮੂਲ ਸ਼ਿਕਾਇਤਕਰਤਾ ਪ੍ਰਤੀ ਜ਼ੁਬਾਨੀ ਅਤੇ ਸਰੀਰਕ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ, ਜੋ ਕਿ ਇਕ ਨੌਜਵਾਨ ਮਹਿਲਾ ਲੇਖਿਕਾ ਹੈ। ਫਰਵਰੀ 2020 ਵਿੱਚ ਨੰਦੀ ਬੀਚ 'ਤੇ ਆਯੋਜਿਤ ਇਕ ਕੈਂਪ ਵਿੱਚ ਉਸ ਦੀ ਇੱਜ਼ਤ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਸੀ।
ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਮਾਨਸੂਨ ਮੌਸਮ ਦੌਰਾਨ 205 ਲੋਕਾਂ ਦੀ ਜਾਨ ਗਈ
NEXT STORY