ਨਵੀਂ ਦਿੱਲੀ (ਪੀਟੀਆਈ) : ਦਿੱਲੀ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਕਰਜ਼ੇ ਦੀ ਅਦਾਇਗੀ ਤੋਂ ਬਚਣ ਲਈ ਕਥਿਤ ਤੌਰ 'ਤੇ 2 ਲੱਖ ਰੁਪਏ ਦੀ ਲੁੱਟ ਦਾ ਡਰਾਮਾ ਰਚਾਇਆ ਸੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦੋਸ਼ੀ, ਜਿਸਦੀ ਪਛਾਣ ਰਾਜ ਕੁਮਾਰ (43) ਬੁੱਧ ਵਿਹਾਰ ਦੇ ਨਿਵਾਸੀ ਵਜੋਂ ਹੋਈ ਹੈ, ਨੂੰ ਉਸਦੀ ਸ਼ਿਕਾਇਤ 'ਚ ਅੰਤਰ ਸਾਹਮਣੇ ਆਉਣ ਤੋਂ ਬਾਅਦ ਫੜਿਆ ਗਿਆ।
ਪੁਲਸ ਨੇ ਕਿਹਾ ਕਿ ਰਾਜ ਕੁਮਾਰ ਨੇ ਪਹਿਲਾਂ 11 ਅਪ੍ਰੈਲ ਨੂੰ ਪੁਲਸ ਨੂੰ ਫ਼ੋਨ ਕਰ ਕੇ ਦਾਅਵਾ ਕੀਤਾ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਨਰੇਲਾ-ਬਵਾਨਾ ਫਲਾਈਓਵਰ 'ਤੇ ਬੰਦੂਕ ਦੀ ਨੋਕ 'ਤੇ ਉਸਦੇ ਆਟੋ-ਰਿਕਸ਼ਾ ਨੂੰ ਰੋਕਿਆ। ਉਸਨੇ ਦੋਸ਼ ਲਗਾਇਆ ਕਿ ਉਨ੍ਹਾਂ ਆਦਮੀਆਂ ਨੇ ਵਿੰਡਸ਼ੀਲਡ ਤੋੜ ਦਿੱਤੀ, ਉਸ ਤੋਂ 2 ਲੱਖ ਰੁਪਏ ਅਤੇ ਉਸਦਾ ਮੋਬਾਈਲ ਫੋਨ ਲੁੱਟ ਲਿਆ ਅਤੇ ਭੱਜ ਗਏ। ਉਸਨੇ ਕਿਹਾ ਕਿ ਪੈਸੇ ਉਸਦੇ ਭਤੀਜੇ ਵੱਲੋਂ ਸੋਨੂੰ ਨਾਮ ਦੇ ਵਿਅਕਤੀ ਤੋਂ ਇਕੱਠੇ ਕੀਤੇ ਗਏ ਸਨ।
ਇਸ ਘਟਨਾ ਮਗਰੋਂ ਪੁਲਸ ਦੀ ਇਕ ਟੀਮ ਨੇ ਤੁਰੰਤ ਜਾਂਚ ਸ਼ੁਰੂ ਕੀਤੀ। ਹਾਲਾਂਕਿ, ਜਦੋਂ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਤਾਂ ਕਹਾਣੀ ਕੁਝ ਹੋਰ ਹੀ ਲੱਗੀ। ਡਿਪਟੀ ਕਮਿਸ਼ਨਰ ਆਫ਼ ਪੁਲਸ (ਆਊਟਰ ਨੌਰਥ) ਨਿਧਿਨ ਵਾਲਸਨ ਨੇ ਕਿਹਾ ਕਿ ਲੰਬੀ ਪੁੱਛਗਿੱਛ ਦੌਰਾਨ, ਰਾਜ ਕੁਮਾਰ ਨੇ ਡਕੈਤੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ। ਉਸ ਨੇ ਆਪਣੇ ਭਤੀਜੇ ਦੇ ਉੱਦਮਾਂ ਵਿੱਚ ਨਿਵੇਸ਼ ਕਰਨ ਲਈ ਕਰਜ਼ੇ ਲਏ ਸਨ ਪਰ ਉਹ ਆਪਣਾ ਕਰਜ਼ਾ ਮੋੜ ਨਹੀਂ ਪਾ ਰਿਹਾ ਸੀ।
ਦਬਾਅ ਤੋਂ ਬਚਣ ਲਈ ਉਸ ਨੇ ਝੂਠੀ ਡਕੈਤੀ ਦੀ ਕਹਾਣੀ ਰਚੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਵੀ ਦਰਜ ਕਰਵਾਈ। ਡੀਸੀਪੀ ਨੇ ਕਿਹਾ ਕਿ ਉਸਦੇ ਇਕਬਾਲੀਆ ਬਿਆਨ ਦੇ ਆਧਾਰ 'ਤੇ ਪੁਲਸ ਨੇ ਉਸਦੇ ਆਟੋ-ਰਿਕਸ਼ਾ ਦੇ ਅੰਦਰ ਇੱਕ ਬੇਸ ਟਿਊਬ ਦੇ ਅੰਦਰ ਲੁਕਾਏ ਗਏ 1.99 ਲੱਖ ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਹੱਵੁਰ ਰਾਣਾ ਦੀ ਵਾਪਸੀ ਵੱਡੀ ਜਿੱਤ : 26/11 ਅੱਤਵਾਦੀ ਹਮਲੇ ਦੇ ਪੀੜਤਾਂ ਨੇ ਭਾਰਤ ਸਰਕਾਰ ਦੀ ਕੀਤੀ ਸ਼ਲਾਘਾ
NEXT STORY