ਜੈਪੁਰ– ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ’ਚ ਅਜੇ 18 ਮਹੀਨੇ ਹਨ ਪਰ ਕਾਂਗਰਸ ਤੇ ਭਾਜਪਾ ਨੇ ਆਦਿਵਾਸੀ ਬਹੁਲਤਾ ਵਾਲੇ ਦੱਖਣੀ ਰਾਜਸਥਾਨ ’ਤੇ ਹੁਣੇ ਤੋਂ ਨਜ਼ਰ ਲਾਈ ਹੋਈ ਹੈ, ਜਿਸ ਕਾਰਨ ਇਹ ਖੇਤਰ ਸਿਆਸਤ ਦਾ ਗੜ੍ਹ ਬਣਿਆ ਹੋਇਆ ਹੈ। ਦੱਖਣੀ ਰਾਜਸਥਾਨ ਦੇ ਗੁਜਰਾਤ ਨਾਲ ਲੱਗੇ ਜ਼ਿਲਿਆਂ ’ਚ ਪਾਰਟੀ ਦੀ ਮਜਬੂਤੀ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਉੱਥੇ ਹੀ ਸਰਬ ਭਾਰਤੀ ਕਾਂਗਰਸ ਕਮੇਟੀ 12 ਮਈ ਨੂੰ ਚਿੰਤਨ ਕੈਂਪ ਉਦੈਪੁਰ ’ਚ ਕਰਵਾਏਗੀ, ਜਿਸ ਨਾਲ ਕਾਂਗਰਸ ਮੇਵਾੜ ਤੇ ਗੁਜਰਾਤ ਨਾਲ ਲੱਗੇ ਜ਼ਿਲਿਆਂ ’ਚ ਮਜ਼ਬੂਤੀ ਦਾ ਸੰਦੇਸ਼ ਦੇ ਸਕੇ। ਹਾਲ ਹੀ ’ਚ ਕਾਂਗਰਸ ਨੇ ਆਜ਼ਾਦੀ ਦੀ ਗੌਰਵ ਯਾਤਰਾ ਦੇ ਸਵਾਗਤ ਸਬੰਧੀ ਡੂੰਗਰਪੁਰ ਤੋਂ ਰਤਨਪੁਰ ਬਾਰਡਰ ’ਤੇ ਵੱਡੀ ਸਭਾ ਕੀਤੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਇੱਥੇ ਬੀ. ਟੀ. ਪੀ. ਨੇ ਆਪਣੀ ਧਾਕ ਜਮਾਈ ਸੀ । ਉਦੈਪੁਰ, ਡੂੰਗਰਪੁਰ, ਪ੍ਰਤਾਪਗੜ੍ਹ ਤੇ ਬਾਂਸਵਾੜਾ ’ਚ 19 ਸੀਟਾਂ ’ਚੋਂ 16 ਸੀਟਾਂ ਰਾਖਵੀਂਆਂ ਹਨ।
ਭਾਜਪਾ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦਲਿਤ ਤੇ ਆਦਿਵਾਸੀਆਂ ਲਈ ਜਿੰਨਾ ਕੰਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਓਨਾ ਕਿਸੇ ਨੇ ਨਹੀਂ ਕੀਤਾ। ਉੱਥੇ ਹੀ ਸੂਬੇ ਦੀਆਂ ਪਿਛਲੀਆਂ ਭਾਜਪਾ ਸਰਕਾਰਾਂ ਨੇ ਵੀ ਗਰੀਬ-ਦਲਿਤ ਨੂੰ ਮੂਹਰਲੀ ਕਤਾਰ ’ਚ ਰੱਖਕੇ ਕੰਮ ਕੀਤਾ। ਕਾਂਗਰਸ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐੱਸ. ਸੀ.- ਐੱਸ. ਟੀ. ਤੇ ਟ੍ਰਾਇਬਲ ਖੇਤਰ ਦੇ ਵਿਕਾਸ ਲਈ ਵਿਧਾਨ ਸਭਾ ’ਚ ਵੱਖ ਵਤੋਂ ਬਿੱਲ ਪਾਸ ਕਰਾ ਕੇ ਤੈਅ ਰਾਸ਼ੀ ਵਿਸ਼ੇਸ਼ ਰੂਪ ਨਾਲ ਇਸ ਖੇਤਰ ’ਚ ਖਰਚ ਕਰਨ ਦੀ ਵਿਵਸਥਾ ਕਰਾਈ ਹੈ।
ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 3,337 ਨਵੇਂ ਮਾਮਲੇ ਆਏ ਸਾਹਮਣੇ, 60 ਮਰੀਜ਼ਾਂ ਦੀ ਹੋਈ ਮੌਤ
NEXT STORY