ਨਵੀਂ ਦਿੱਲੀ : ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ 2024 ਲਈ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਚੋਣ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ 16 ਆਗੂਆਂ ਨੂੰ ਥਾਂ ਦਿੱਤੀ ਗਈ ਹੈ, ਜਿਨ੍ਹਾਂ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਅੰਬਿਕਾ ਸੋਨੀ, ਅਧੀਰ ਰੰਜਨ ਚੌਧਰੀ, ਸਲਮਾਨ ਖੁਰਸ਼ੀਦ, ਮਧੂਸੂਦਨ ਮਿਸਤਰੀ, ਉੱਤਮ ਕੁਮਾਰ ਰੈੱਡੀ, ਟੀ.ਐੱਸ.ਸਿੰਘ, ਕੇ.ਜੀ. ਜਾਰਜ, ਪ੍ਰੀਤਮ ਸਿੰਘ, ਮੁਹੰਮਦ ਜਾਵੇਦ, ਅਮੀ ਯਾਜ਼ਨਿਕ, ਪੀ.ਐੱਲ. ਪੂਨੀਆ, ਓਮਕਾਰ ਮਾਰਕਾਮ, ਕੇਸੀ ਵੇਣੂਗੋਪਾਲ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : '5 ਸਾਲ 'ਚ ਇਕ ਵਾਰ ਹੋਈਆਂ ਚੋਣਾਂ ਤਾਂ 5000 'ਚ ਮਿਲੇਗਾ ਗੈਸ ਸਿਲੰਡਰ, ਕੇਜਰੀਵਾਲ ਦਾ PM ਮੋਦੀ 'ਤੇ ਨਿਸ਼ਾਨਾ
ਦੱਸ ਦੇਈਏ ਕਿ ਕਾਂਗਰਸ ਪਾਰਟੀ ਵਿਰੋਧੀ ਗਠਜੋੜ I.N.D.I.A. ਵਿੱਚ ਇਕ ਮਹੱਤਵਪੂਰਨ ਮੈਂਬਰ ਹੈ। ਗਠਜੋੜ 'ਚ ਸ਼ਾਮਲ ਇਹ ਇਕਲੌਤੀ ਪਾਰਟੀ ਹੈ, ਜਿਸ ਦਾ ਦੇਸ਼ ਦੇ ਲਗਭਗ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਮਰਥਨ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸਾਰੇ ਰਾਜਾਂ ਵਿੱਚ ਚੋਣਾਂ ਲੜੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'5 ਸਾਲ 'ਚ ਇਕ ਵਾਰ ਹੋਈਆਂ ਚੋਣਾਂ ਤਾਂ 5000 'ਚ ਮਿਲੇਗਾ ਗੈਸ ਸਿਲੰਡਰ, ਕੇਜਰੀਵਾਲ ਦਾ PM ਮੋਦੀ 'ਤੇ ਨਿਸ਼ਾਨਾ
NEXT STORY