ਨੈਸ਼ਨਲ ਡੈਸਕ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਵੱਡਾ ਬਿਆਨ ਦਿੱਤਾ ਹੈ। ਜੈਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 5 ਸਾਲਾਂ 'ਚ ਇਕ ਵਾਰ ਚੋਣਾਂ ਹੋਈਆਂ ਤਾਂ ਗੈਸ ਸਿਲੰਡਰ ਦੀ ਕੀਮਤ 5000 ਰੁਪਏ ਹੋ ਜਾਵੇਗੀ। ਟਮਾਟਰ 1500 ਰੁਪਏ ਕਿਲੋ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਨਾਅਰਾ ਹੈ, “ਵਨ ਨੇਸ਼ਨ 20 ਇਲੈਕਸ਼ਨ।” ਦੇਸ਼ ਵਿੱਚ ਹਰ ਤੀਜੇ ਮਹੀਨੇ ਚੋਣਾਂ ਹੋਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਵਿਰੋਧੀ ਗਠਜੋੜ ਦਾ ਨਾਂ ਬਦਲਣ ਨਾਲ 'ਸਨਾਤਨ ਧਰਮ' ਪ੍ਰਤੀ ਨਫ਼ਰਤ ਲੁਕ ਨਹੀਂ ਸਕਦੀ : ਅਨੁਰਾਗ ਠਾਕੁਰ
ਕੇਜਰੀਵਾਲ ਨੇ ਕਿਹਾ, ''ਮੈਨੂੰ ਦੁੱਖ ਹੁੰਦਾ ਹੈ ਕਿ 9 ਸਾਲ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ ਮੋਦੀ ਜੀ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਵੋਟ ਮੰਗ ਰਹੇ ਹਨ। ਜੇਕਰ ਵਨ ਨੇਸ਼ਨ 100 ਇਲੈਕਸ਼ਨ ਹੋ ਜਾਣ ਤਾਂ ਸਾਨੂੰ ਇਸ ਦਾ ਕੀ ਕਰਨਾ ਹੈ, ਤੁਹਾਨੂੰ ਇਸ ਤੋਂ ਕੀ ਮਿਲੇਗਾ। 9 ਸਾਲ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਵੀ ਜੇਕਰ ਕੋਈ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਵੋਟਾਂ ਮੰਗੇ ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਕੋਈ ਕੰਮ ਨਹੀਂ ਕੀਤਾ। ਇਕ ਦੇਸ਼ ਇਕ ਸਿੱਖਿਆ, ਇਕ ਦੇਸ਼ ਇਕ ਇਲਾਜ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ : ਰਾਹੁਲ ਦੀ ‘ਮੁਹੱਬਤ ਦੀ ਦੁਕਾਨ’ ’ਚ ਸਨਾਤਨ ਧਰਮ ਨਾਲ ਨਫ਼ਰਤ ਦਾ ਸਾਮਾਨ ਕਿਵੇਂ ਵਿਕ ਰਿਹਾ : ਨੱਡਾ
ਹਰ ਤਿੰਨ ਮਹੀਨੇ ਬਾਅਦ ਹੋਣੀਆਂ ਚਾਹੀਦੀਆਂ ਹਨ ਚੋਣਾਂ
ਦਿੱਲੀ ਦੇ ਮੁੱਖ ਮੰਤਰੀ ਨੇ ਪੀਐੱਮ ਮੋਦੀ 'ਤੇ ਹਮਲਾ ਜਾਰੀ ਰੱਖਦਿਆਂ ਅੱਗੇ ਕਿਹਾ, ''ਮੈਂ ਬਹੁਤ ਸੋਚਿਆ ਕਿ ਮੋਦੀ ਜੀ ਅਜਿਹਾ ਕਿਉਂ ਕਹਿ ਰਹੇ ਹਨ। 5 ਸਾਲਾਂ 'ਚ ਨੇਤਾ ਤੁਹਾਡੇ ਕੋਲ ਉਦੋਂ ਆਉਂਦੇ ਹਨ, ਜਦੋਂ ਚੋਣਾਂ ਹੁੰਦੀਆਂ ਹਨ। ਸਾਡੇ ਦੇਸ਼ ਵਿੱਚ ਹਰ 6 ਮਹੀਨੇ ਬਾਅਦ ਚੋਣਾਂ ਹੁੰਦੀਆਂ ਹਨ, ਮੋਦੀ ਜੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਹਰ 6 ਮਹੀਨੇ ਬਾਅਦ ਜਨਤਾ ਵਿੱਚ ਜਾਣਾ ਪੈਂਦਾ ਹੈ। ਜੇਕਰ 5 ਸਾਲਾਂ ਵਿੱਚ ਇਕ ਵਾਰ ਚੋਣਾਂ ਹੋ ਜਾਣ ਤਾਂ ਸਿਲੰਡਰ 5 ਹਜ਼ਾਰ 'ਚ ਮਿਲੇਗਾ ਅਤੇ 5 ਸਾਲ ਬਾਅਦ ਮੋਦੀ ਕਹਿਣਗੇ ਕਿ ਉਨ੍ਹਾਂ ਨੇ 200 ਘਟਾ ਦਿੱਤਾ ਹੈ। ਮੇਰੀ ਇਕ ਮੰਗ ਹੈ, ਮੇਰਾ ਨਾਅਰਾ ਹੈ ਕਿ ਵਨ ਨੇਸ਼ਨ 20 ਇਲੈਕਸ਼ਨ ਹੋਣ, ਹਰ ਤੀਜੇ ਮਹੀਨੇ ਚੋਣਾਂ ਹੋਣੀਆਂ ਚਾਹੀਦੀਆਂ ਹਨ, ਇਹ ਸ਼ਕਲ ਦਿਖਾਉਣ ਤਾਂ ਆਉਣਗੇ, ਕੁਝ ਦੇ ਕੇ ਤਾਂ ਜਾਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਰੋਧੀ ਗਠਜੋੜ ਦਾ ਨਾਂ ਬਦਲਣ ਨਾਲ 'ਸਨਾਤਨ ਧਰਮ' ਪ੍ਰਤੀ ਨਫ਼ਰਤ ਲੁਕ ਨਹੀਂ ਸਕਦੀ : ਅਨੁਰਾਗ ਠਾਕੁਰ
NEXT STORY