ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਬਜ਼ਰਵਰ ਨਿਯੁਕਤ ਕੀਤੇ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਗੁਜਰਾਤ ’ਚ ਸੀਨੀਅਰ ਆਬਜ਼ਰਵਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਣਾਇਆ ਹੈ। ਉਥੇ ਹੀ ਉਨ੍ਹਾਂ ਨਾਲ ਦੋ ਆਬਜ਼ਰਵਰ ਵੀ ਨਿਯੁਕਤ ਕੀਤੇ ਹਨ। ਇਨ੍ਹਾਂ ’ਚ ਛੱਤੀਸਗੜ੍ਹ ਦੇ ਮੰਤਰੀ ਟੀ. ਐਸ. ਸਿੰਘ ਦੇਵ ਅਤੇ ਮਹਾਰਾਸ਼ਟਰ ਦੇ ਨੇਤਾ ਮਿਲਿੰਦ ਦੇਵੜਾ ਦਾ ਨਾਂ ਹੈ।
ਹਿਮਾਚਲ ਪ੍ਰਦੇਸ਼ ’ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨਾਲ ਰਾਜਸਥਾਨ ਦੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਪੰਜਾਬ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਆਬਜ਼ਰਵਰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਗੁਜਰਾਤ ਅਤੇ ਹਿਮਾਚਲ ’ਚ ਇਸ ਸਮੇਂ ਭਾਜਪਾ ਸੱਤਾ ’ਚ ਹੈ। ਦੋਹਾਂ ਹੀ ਸੂਬਿਆਂ ’ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੀ ਲਗਾਤਾਰ ਮੁਹਿੰਮ ਚਲਾ ਰਹੀ ਹੈ, ਅਜਿਹੇ ਵਿਚ ਇਹ ਚੋਣਾਂ ਕਾਂਗਰਸ ਲਈ ਵੱਡੀ ਚੁਣੌਤੀ ਹੈ।
ਡਿਫੈਂਸ ਐਕਸਪੋਰਟ 'ਚ ਭਾਰਤ ਨੇ ਲਗਾਈ ਵੱਡੀ ਛਲਾਂਗ, ਇਕ ਸਾਲ 'ਚ ਕੀਤਾ ਇੰਨੇ ਹਜ਼ਾਰ ਕਰੋੜ ਦਾ ਨਿਰਯਾਤ
NEXT STORY