ਨਵੀਂ ਦਿੱਲੀ- ਭਾਰਤ ਨੇ 2021-22 'ਚ ਰਿਕਾਰਡ 13,000 ਕਰੋੜ ਰੁਪਏ ਦੀ ਰੱਖਿਆ ਵਸਤੂਆਂ ਅਤੇ ਤਕਨਾਲੋਜੀ ਦਾ ਨਿਰਯਾਤ ਕੀਤਾ, ਜੋ ਪਿਛਲੇ ਸਾਲ ਦੀ ਤੁਲਨਾ 'ਚ 54.1 ਫੀਸਦੀ ਜ਼ਿਆਦਾ ਹੈ। ਇਕ ਚੋਟੀ ਦੇ ਰੱਖਿਆ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦਾ ਰੱਖਿਆ ਨਿਰਯਾਤ ਮੁੱਖ ਤੌਰ 'ਤੇ ਅਮਰੀਕਾ, ਫਿਲੀਪੀਂਸ ਅਤੇ ਦੱਖਣੀ-ਪੂਰਬੀ ਏਸ਼ੀਆ, ਪੱਛਮੀ ਏਸ਼ੀਆ ਅਤੇ ਅਫਰੀਕਾ ਦੇ ਹੋਰ ਦੇਸ਼ਾਂ 'ਚ ਹੁੰਦਾ ਹੈ।
ਰੱਖਿਆ ਉਤਪਾਦਨ ਵਿਭਾਗ ਦੇ ਅਪਰ ਸਕੱਤਰ ਸੰਜੇ ਜਾਜੂ ਨੇ ਇਕ ਪ੍ਰੈਸ ਬ੍ਰੀਫਿੰਗ 'ਚ ਕਿਹਾ-'2021-22 'ਚ ਅਸੀਂ 13,000 ਕਰੋੜ ਰੁਪਏ ਦਾ ਨਿਰਯਾਤ ਦਰਜ ਕੀਤਾ ਹੈ ਜੋ ਰੱਖਿਆ ਖੇਤਰ 'ਚ ਦਰਜ ਨਿਰਯਾਤ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅੰਕੜਾ ਹੈ। ਉਨ੍ਹਾਂ ਨੇ ਕਿਹਾ ਕਿ 2021-22 'ਚ ਨਿਰਯਾਤ ਲਗਭਗ ਪੰਜ ਸਾਲ ਪਹਿਲਾਂ ਦੀ ਤੁਲਨਾ 'ਚ ਕਈ ਗੁਣਾ ਜ਼ਿਆਦਾ ਸੀ।
ਭਾਰਤ ਦਾ ਰੱਖਿਆ ਨਿਰਯਾਤ 2020-21 'ਚ 8,434 ਕਰੋੜ ਰੁਪਏ 2019-20 'ਚ 9,115 ਕਰੋੜ ਰੁਪਏ ਅਤੇ 2015-16 'ਚ 2,059 ਕਰੋੜ ਦਾ ਸੀ। ਉਨ੍ਹਾਂ ਨੇ ਕਿਹਾ, ਚੰਗੀ ਪ੍ਰਗਤੀ ਹੋਈ ਹੈ। ਬੇਸ਼ੱਕ ਕੋਵਿਡ-19 ਦੇ ਦੋ ਸਾਲ ਥੋੜ੍ਹਾ ਝਟਕਾ ਦੇਣ ਵਾਲੇ ਹਨ ਪਰ ਇਸ ਸਾਲ ਅਸੀਂ ਇਹ ਅੰਕੜਾ (13,000 ਕਰੋੜ ਰੁਪਏ) ਦਰਜ ਕਰਵਾਉਣ 'ਚ ਸਫ਼ਲ ਰਹੇ ਹਾਂ।
ਹੁਣ ਸੌਖਾ ਹੋਵੇਗਾ ਸਫ਼ਰ; ਗੁਰੂਗ੍ਰਾਮ-ਸੋਹਨਾ ਨੈਸ਼ਨਲ ਹਾਈਵੇਅ ਆਵਾਜਾਈ ਲਈ ਖੁੱਲ੍ਹਿਆ
NEXT STORY