ਨਵੀਂ ਦਿੱਲੀ- ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ. ਈ. ਸੀ) ਦੀ ਪਹਿਲੀ ਮੀਟਿੰਗ ਅੱਜ ਯਾਨੀ ਕਿ ਵੀਰਵਾਰ ਨੂੰ ਦਿੱਲੀ ਵਿਚ ਹੋਵੇਗੀ। ਮੀਟਿੰਗ ਵਿਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਹੋਵੇਗਾ। ਮੀਟਿੰਗ ਵਿਚ 130 ਤੋਂ 150 ਸੀਟਾਂ 'ਤੇ ਵਿਚਾਰ ਕੀਤਾ ਜਾਵੇਗਾ। ਇਹ ਉਹ ਸੀਟਾਂ ਹਨ ਜਿਨ੍ਹਾਂ 'ਤੇ ਸੂਬਿਆਂ ਵਿਚ ਕੋਈ ਚੋਣ ਗਠਜੋੜ ਨਹੀਂ ਹੈ। ਉੱਤਰਾਖੰਡ, ਤੇਲੰਗਾਨਾ, ਕਰਨਾਟਕ, ਝਾਰਖੰਡ ਵਰਗੇ ਸੂਬਿਆਂ ਤੋਂ ਇਲਾਵਾ ਇਨ੍ਹਾਂ 'ਚੋਂ ਜ਼ਿਆਦਾਤਰ ਦੱਖਣੀ ਭਾਰਤ ਦੇ ਸੂਬੇ ਹਨ, ਜਿੱਥੇ ਪਾਰਟੀ ਦਾ ਕਿਸੇ ਨਾਲ ਕੋਈ ਗਠਜੋੜ ਨਹੀਂ ਹੈ।
ਇਹ ਵੀ ਪੜ੍ਹੋ- ਇਹ ਹੈ ਸਾਡੇ ਦੇਸ਼ ਦਾ ਭਵਿੱਖ! ਜਾਨ ਜ਼ੋਖਮ 'ਚ ਪਾ ਕੇ ਪਰਚੀਆਂ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਈ ਨਕਲ
ਦਿੱਲੀ 'ਚ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਕੇ.ਸੀ. ਵੇਣੂਗੋਪਾਲ, ਅਜੈ ਮਾਕਨ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਸ਼ਾਮਲ ਹੋਣਗੇ। ਇਹ ਜਾਣਕਾਰੀ ਪਾਰਟੀ ਦੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਦਿੱਤੀ। ਰਿਪੋਰਟ ਮੁਤਾਬਕ ਜ਼ਿਆਦਾਤਰ ਸੂਬਿਆਂ 'ਚ ਉਮੀਦਵਾਰਾਂ ਦੀ ਸਕਰੀਨਿੰਗ ਲਗਭਗ ਤੈਅ ਹੈ।
ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ ਪਰਤ ਰਹੇ 5 ਲੋਕਾਂ ਦੀ ਭਿਆਨਕ ਹਾਦਸੇ 'ਚ ਮੌਤ
ਰਾਹੁਲ ਅਮੇਠੀ ਅਤੇ ਵਾਇਨਾਡ, ਪ੍ਰਿਯੰਕਾ ਰਾਏਬਰੇਲੀ ਤੋਂ ਲੜ ਸਕਦੀ ਹੈ ਚੋਣ
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਰਾਹੁਲ ਗਾਂਧੀ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਮੇਠੀ ਅਤੇ ਵਾਇਨਾਡ ਤੋਂ ਚੋਣ ਲੜ ਸਕਦੇ ਹਨ। ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਵਾਡਰਾ ਆਪਣੀ ਚੋਣ ਰਾਜਨੀਤੀ ਦੀ ਸ਼ੁਰੂਆਤ ਰਾਏਬਰੇਲੀ ਤੋਂ ਕਰ ਸਕਦੀ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਪਾਰਟੀ ਨੇ ਇਸ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਰਾਏਬਰੇਲੀ 'ਚ ਪ੍ਰਿਯੰਕਾ ਦੇ ਸਮਰਥਨ 'ਚ ਪੋਸਟਰ ਲਗਾਏ ਗਏ ਹਨ, ਜਿਸ 'ਚ ਲਿਖਿਆ ਹੈ- ਰਾਏਬਰੇਲੀ ਦੀ ਪੁਕਾਰ, ਇਸ ਵਾਰ ਪ੍ਰਿਯੰਕਾ। ਅਮੇਠੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ, ਜਿਸ 'ਚ ਸਥਾਨਕ ਨੇਤਾਵਾਂ ਦੇ ਨਾਲ-ਨਾਲ ਕੇਂਦਰੀ ਨੇਤਾ ਵੀ ਇੱਥੇ ਚੋਣ ਮੈਦਾਨ ਦਾ ਜਾਇਜ਼ਾ ਲੈ ਰਹੇ ਹਨ। ਸੂਤਰਾਂ ਮੁਤਾਬਕ ਹਾਲ ਹੀ 'ਚ ਰਾਏਬਰੇਲੀ ਦੀ ਸੰਸਦ ਮੈਂਬਰ ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਭਾਵੁਕ ਚਿੱਠੀ ਲਿਖ ਕੇ ਪਰਿਵਾਰ ਲਈ ਸਮਰਥਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ- CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀ-ਭਾਜਪਾ ਗਠਜੋੜ: ਸੀਟਾਂ ਨੂੰ ਲੈ ਕੇ ਫੱਸਿਆ ਪੇਚ, ਇੰਨੀਆਂ ਸੀਟਾਂ 'ਤੇ ਅੜੀ ਭਾਰਤੀ ਜਨਤਾ ਪਾਰਟੀ
NEXT STORY