ਤਿਰੂਵਨੰਤਪੁਰਮ : ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਕੇ ਸੁਧਾਕਰਨ ਦਾ 'ਐਕਸ' ਅਕਾਊਂਟ ਮੰਗਲਵਾਰ ਨੂੰ ਹੈਕ ਹੋ ਗਿਆ। ਕੇਪੀਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਧਾਕਰਨ ਦਾ ਪ੍ਰਮਾਣਿਤ ਖਾਤਾ ਹੈਕ ਹੋਣ ਦੀ ਗੱਲ ਸਾਹਮਣੇ ਆਈ ਹੈ ਅਤੇ ਇਸ 'ਤੇ ਕੰਨੂਰ ਦੇ ਸੰਸਦ ਮੈਂਬਰ (ਸੁਧਾਕਰਨ) ਦਾ ਨਾਮ ਅਤੇ ਤਸਵੀਰ ਬਦਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ
ਬਿਆਨ ਦੇ ਮੁਤਾਬਕ, ਹੈਕਰ ਨੇ ਖਾਤੇ 'ਤੇ ਦਿੱਤੇ ਗਏ ਵੇਰਵੇ ਦੇ ਨਾਲ-ਨਾਲ ਇਸ ਦਾ ਪਾਸਵਰਡ ਵੀ ਬਦਲ ਦਿੱਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸੁਧਾਕਰਨ ਨੇ ਕੇਰਲ ਦੇ ਪੁਲਸ ਡਾਇਰੈਕਟਰ ਜਨਰਲ (ਡੀਜੀਪੀ) ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦਾ ਖਾਤਾ ਹੈਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੇਪੀਸੀਸੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਧਾਕਰਨ ਨੇ 'ਐਕਸ' ਅਧਿਕਾਰੀਆਂ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਆਪਣੇ ਪ੍ਰਮਾਣਿਤ ਖਾਤੇ ਦਾ ਕੰਟਰੋਲ ਮੁੜ ਹਾਸਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਦੇ ਅਸਤੀਫੇ 'ਤੇ ਮਾਇਆਵਤੀ ਦਾ ਬਿਆਨ, ਕਿਹਾ-ਇਹ ਸਿਆਸੀ ਚਾਲ ਹੈ
NEXT STORY