ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਅਸੰਤੁਸ਼ਟ ਨੇਤਾ ਕਪਿਲ ਸਿੱਬਲ ਨੇ ਪਾਰਟੀ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦੀ ਨੂੰ ਪਦਮ ਭੂਸ਼ਣ ਦਿੱਤੇ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਫ਼ਸੋਸ ਹੈ ਕਿ ਜਿਸ ਪਾਰਟੀ ਦੀ ਉਨ੍ਹਾਂ ਨੇ ਪੂਰੀ ਉਮਰ ਸੇਵਾ ਕੀਤੀ, ਉਹ ਦੇਸ਼ ਸੇਵਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਨਹੀਂ ਪਛਾਣ ਸਕੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਭਾਵੇਂ ਹੀ ਗੁਲਾਮ ਨਬੀ ਵਰਗੇ ਵੱਡੇ ਨੇਤਾ ਦੇ ਯੋਗਦਾਨ ਨੂੰ ਨਹੀਂ ਪਛਾਣਿਆ ਹੈ ਪਰ ਦੇਸ਼ ਨੇ ਉਨ੍ਹਾਂ ਦੇ ਯੋਗਦਾਨ ਨੂੰ ਸਮਝਿਆ ਹੈ ਅਤੇ ਗਣਤੰਤਰ ਦਿਵਸ 'ਤੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਹੈ।
ਸਿੱਬਲ ਨੇ ਟਵੀਟ ਕਰ ਕੇ ਕਿਹਾ,''ਗੁਲਾਮ ਨਬੀ ਨੂੰ ਪਦਮ ਭੂਸ਼ਣ ਦਿੱਤਾ ਗਿਆ। ਵਧਾਈ ਹੋਵੇ ਭਾਈਜਾਨ। ਅਫ਼ਸੋਸ ਹੈ ਕਿ ਕਾਂਗਰਸ ਨੂੰ ਉਨ੍ਹਾਂ ਦੀ ਸੇਵਾ ਦੀ ਜ਼ਰੂਰਤ ਨਹੀਂ ਹੈ ਜਦੋਂ ਕਿ ਪੂਰਾ ਦੇਸ਼ ਜਨਤਕ ਜੀਵਨ 'ਚ ਉਨ੍ਹਾਂ ਦੇ ਯੋਗਦਾਨ ਨੂੰ ਪਛਾਣਦਾ ਹੈ।'' ਆਜ਼ਾਦ ਅਤੇ ਸਿੱਬਲ ਕਾਂਗਰਸ ਦੇ ਅਸੰਤੁਸ਼ਟ ਧਿਰ ਸਮੂਹ 23 ਦੇ ਨੇਤਾ ਹਨ ਅਤੇ ਇਹ ਧਿਰ ਕਾਂਗਰਸ ਦੀ ਅਗਵਾਈ ਪਰਿਵਰਤਨ ਦੀ ਮੰਗ ਕਰ ਰਿਹਾ ਹੈ। ਅਸੰਤੁਸ਼ਟ ਧਿਰ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਮਰਥਕ ਨੇਤਾਵਾਂ ਦਰਮਿਆਨ ਕਾਫ਼ੀ ਸਮੇਂ ਤੋਂ ਤਨਾਤਨੀ ਚੱਲ ਰਹੀ ਹੈ। ਹਾਲ ਹੀ 'ਚ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵੀ ਇਸੇ ਧਿਰ ਦੀ ਮੰਗ 'ਤੇ ਹੋਈ ਹੈ ਜੋ ਕਾਫ਼ੀ ਹੰਗਾਮੇਦਾਰ ਰਹੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਿਹਾਰ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਧਾਰਿਆ ਭਿਆਨਕ ਰੂਪ, ਯਾਤਰੀ ਰੇਲ ਨੂੰ ਲਗਾਈ ਅੱਗ
NEXT STORY