ਚੇਨਈ (ਅਨਸ)- ਤਾਮਿਲਨਾਡੂ ’ਚ ਕਾਂਗਰਸ ਨੇ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ’ਤੇ ਚਰਚਾ ਦੌਰਾਨ ਆਗਾਮੀ ਆਮ ਚੋਣਾਂ ਲਈ ਆਪਣੇ ਸਹਿਯੋਗੀ ਡੀ. ਐੱਮ. ਕੇ. ਤੋਂ ਵੱਧ ਸੀਟਾਂ ਮੰਗੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ’ਚ ਤਾਮਿਲਨਾਡੂ ’ਚ ਕਾਂਗਰਸ ਨੇ ਦੱਖਣੀ ਸੂਬੇ ’ਚ 39 ’ਚੋਂ 10 ਸੀਟਾਂ ’ਤੇ ਚੋਣ ਲੜੀ ਸੀ।
ਇਹ ਵੀ ਪੜ੍ਹੋ : PM ਮੋਦੀ ਹੁਣ ਬਣਨਾ ਚਾਹੁੰਦੇ ਹਨ ਭਗਵਾਨ ਵਿਸ਼ਨੂੰ ਦਾ 11ਵਾਂ ਅਵਤਾਰ : ਖੜਗੇ
ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ, ਜੋ ਨੈਸ਼ਨਲ ਅਲਾਇੰਸ ਕਮੇਟੀ (ਐੱਨ.ਏ.ਸੀ.) ਦੇ ਕਨਵੀਨਰ ਵੀ ਹਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਸਲਮਾਨ ਕੁਰਸ਼ੀਦ ਨੇ ਕਾਂਗਰਸ ਵੱਲੋਂ ਗੱਲਬਾਤ ਦੀ ਅਗਵਾਈ ਕੀਤੀ। ਵਾਸਨਿਕ ਨੇ ਕਿਹਾ ਕਿ ਡੀ.ਐੱਮ.ਕੇ. ਨਾਲ ਗੱਲਬਾਤ ਦਾ ਪਹਿਲਾ ਦੌਰ ਸੁਚਾਰੂ ਢੰਗ ਨਾਲ ਚੱਲਿਆ। ਡੀ.ਐੱਮ.ਕੇ. ਦੇ ਖਜ਼ਾਨਚੀ ਅਤੇ ਸੰਸਦ ਮੈਂਬਰ ਟੀ.ਆਰ. ਬਾਲੂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਕਾਂਗਰਸ ਨੇ 'ਪਸੰਦੀਦਾ ਸੀਟਾਂ ਦੀ ਕੋਈ ਸੂਚੀ' ਦਿੱਤੀ ਹੈ ਅਤੇ ਨਾ ਹੀ ਡੀ.ਐੱਮ.ਕੇ. ਨੇ ਅਜਿਹੀ ਕੋਈ ਸੂਚੀ ਮੰਗੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੀਪਤ 'ਚ ਵਾਪਰਿਆ ਹਾਦਸਾ, ਨੇਪਾਲ ਦੇ ਚਾਰ ਨਾਗਰਿਕਾਂ ਦੀ ਮੌਤ
NEXT STORY