ਇੰਦੌਰ- ਮੱਧ ਪ੍ਰਦੇਸ਼ ਦੀ ਇੰਦੌਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਆਖਰੀ ਮੌਕੇ ’ਤੇ ਨਾਮਜ਼ਦਗੀ ਵਾਪਸ ਲੈ ਕੇ ਭਾਜਪਾ ਵਿਚ ਸ਼ਾਮਲ ਹੋਏ ਸਥਾਨਕ ਕਾਰੋਬਾਰੀ ਅਕਸ਼ੈ ਕਾਂਤੀ ਬਮ ਖਿਲਾਫ ਕਾਂਗਰਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ ਵਿਚ ਬਮ (46) ਨੂੰ ਕਤਲ ਦੀ ਕੋਸ਼ਿਸ਼ ਦੇ 17 ਸਾਲ ਪੁਰਾਣੇ ਕੇਸ ਵਿਚ ਭਗੌੜਾ ਦੱਸਿਆ ਹੈ ਅਤੇ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ 5100 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਕਾਂਗਰਸ ਨੂੰ ਪਾਉਣਗੇ ਵੋਟ ਅਤੇ ਰਾਹੁਲ 'ਆਪ' ਨੂੰ ਪਾਉਣਗੇ ਵੋਟ: ਰਾਘਵ ਚੱਢਾ
ਕੀ ਹੈ ਮਾਮਲਾ?
ਇਸ ਮਾਮਲੇ ਵਿਚ ਸੈਸ਼ਨ ਅਦਾਲਤ ਨੇ 10 ਮਈ ਨੂੰ ਬਮ ਅਤੇ ਉਸ ਦੇ 75 ਸਾਲਾ ਪਿਤਾ ਕਾਂਤੀਲਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਖਜਰਾਨਾ ਥਾਣਾ ਇੰਚਾਰਜ ਸੁਜੀਤ ਸ਼੍ਰੀਵਾਸਤਵ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਭਾਲ ਜਾਰੀ ਹੈ। ਕਾਂਗਰਸ ਦੀ ਸ਼ਹਿਰੀ ਇਕਾਈ ਦੇ ਕਾਰਜਕਾਰੀ ਪ੍ਰਧਾਨ ਦੇਵੇਂਦਰ ਸਿੰਘ ਯਾਦਵ ਨੇ ਕਿਹਾ ਕਿ ਕਾਂਗਰਸ ਨੂੰ ਧੋਖਾ ਦੇਣ ਵਾਲਾ ਬਮ ਕਤਲ ਦੀ ਕੋਸ਼ਿਸ਼ ਦੇ ਕੇਸ ’ਚ ਭਗੌੜਾ ਹੈ। ਉਸ ਦੀ ਗ੍ਰਿਫ਼ਤਾਰੀ ਵਿਚ ਪੁਲਸ ਨੂੰ ਸਹਿਯੋਗ ਦੇਣ ਲਈ ਸ਼ਹਿਰ ਦੇ ਮੁੱਖ ਚੌਰਾਹਿਆਂ, ਥ੍ਰੀ-ਵ੍ਹੀਲਰ ਅਤੇ ਚਾਰ ਪਹੀਆ ਵਾਹਨਾਂ ’ਤੇ ਪੋਸਟਰ ਲਗਾਏ ਹਨ, ਜੇਕਰ ਕੋਈ ਕਾਂਗਰਸੀ ਵਰਕਰ ਜਾਂ ਆਮ ਨਾਗਰਿਕ ਪੁਲਸ ਨੂੰ ਬਮ ਦੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ 5100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਕੈਸਾ ਯੇ ਇਸ਼ਕ ਹੈ! 12ਵੀਂ ਜਮਾਤ 'ਚ ਪੜ੍ਹਦੀ ਧੀ ਨੇ ਸੁੱਤੇ ਹੋਏ ਪਿਓ ਦਾ ਵੱਢਿਆ ਗਲ਼, ਘਰ 'ਚ ਪੈ ਗਿਆ ਚੀਕ-ਚਿਹਾੜਾ
ਕਤਲ ਦੇ ਮਾਮਲੇ ਵਿਚ ਬਮ ਅਤੇ ਉਸ ਦੇ ਪਿਤਾ ਦੀ ਮੋਹਰੀ ਜ਼ਮਾਨਤ ਪਟੀਸ਼ਨ 'ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਵਿਚ 24 ਮਈ ਨੂੰ ਸੁਣਵਾਈ ਹੋਣੀ ਹੈ। ਸ਼ਹਿਰ ਦੇ ਇਕ ਪਹਿਲੇ ਦਰਜੇ ਦੇ ਨਿਆਂਇਕ ਮੈਜਿਸਟਰੇਟ (ਜੇ. ਐਮ. ਐਫ. ਸੀ) ਨੇ 2007 ਵਿਚ ਸਥਾਨਕ ਕਿਸਾਨ ਯੂਨਸ ਪਟੇਲ ਉੱਤੇ ਕਥਿਤ ਹਮਲੇ ਦੇ ਸਬੰਧ ਵਿਚ ਬਮ ਅਤੇ ਉਸ ਦੇ ਪਿਤਾ ਵਿਰੁੱਧ ਦਰਜ FIR 'ਚ IPC ਦੀ ਧਾਰਾ-307 (ਕਤਲ ਦੀ ਕੋਸ਼ਿਸ਼) ਨੂੰ ਜੋੜਨ ਦਾ 24 ਅਪ੍ਰੈਲ ਨੂੰ ਆਦੇਸ਼ ਦਿੱਤਾ ਸੀ। ਇਸ ਆਦੇਸ਼ ਦੇ ਪੰਜ ਦਿਨ ਬਾਅਦ 29 ਅਪ੍ਰੈਲ ਨੂੰ ਬਮ ਨੇ ਇੰਦੌਰ ਤੋਂ ਕਾਂਗਰਸ ਉਮੀਦਵਾਰ ਵਜੋਂ ਆਪਣਾ ਨਾਂ ਵਾਪਸ ਲੈਣ ਦਾ ਕਦਮ ਚੁੱਕਿਆ ਸੀ। ਇਸ ਦੇ ਤੁਰੰਤ ਬਾਅਦ ਹੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਕਰਮਾਦਿੱਤਿਆ ਬੋਲੇ- ਕੰਗਨਾ ਦਾ ਹਿਮਾਚਲ ’ਚ ਮਨੋਰੰਜਨ ਦਾ ਸਮਾਂ ਹੁਣ ਪੂਰਾ
NEXT STORY