ਨਵੀਂ ਦਿੱਲੀ, (ਯੂ. ਐੱਨ. ਆਈ.)- ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਕਾਂਗਰਸ ਚੋਣ ਮੋਡ ’ਚ ਆ ਗਈ ਹੈ। ਇਸ ਦੇ ਤਹਿਤ ਕੇਂਦਰੀ ਲੀਡਰਸ਼ਿਪ ਨੇ ਮੰਗਲਵਾਰ ਨੂੰ ਬਿਹਾਰ, ਜੰਮੂ-ਕਸ਼ਮੀਰ, ਲੱਦਾਖ ਅਤੇ ਪੰਜਾਬ ਕਾਂਗਰਸ ਦੇ ਨੇਤਾਵਾਂ ਨਾਲ ਵੱਖ-ਵੱਖ ਰਣਨੀਤਕ ਬੈਠਕਾਂ ਕੀਤੀਆਂ, ਜਿਨ੍ਹਾਂ ’ਚ ਸੂਬਾਈ ਸੰਗਠਨਾਂ ਦੀਆਂ ਚੋਣ ਸਬੰਧੀ ਤਿਆਰੀਆਂ ਨੂੰ ਲੈ ਕੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਕਾਂਗਰਸ ਦੀਆਂ ਇਨ੍ਹਾਂ ਚਾਰ ਸੂਬਿਆਂ ਨਾਲ ਨਾਲ ਜੁੜੀਆਂ ਇਹ ਅਹਿਮ ਰਣਨੀਤਕ ਬੈਠਕਾਂ ਇੱਥੇ ਪਾਰਟੀ ਹੈੱਡਕੁਆਰਟਰ ’ਚ ਹੋਈਆਂ, ਜਿਸ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਸਬੰਧਤ ਸੂਬਿਆਂ ਦੇ ਇੰਚਾਰਜ ਜਨਰਲ ਸਕੱਤਰਾਂ ਦੇ ਨਾਲ-ਨਾਲ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨੇ ਸ਼ਮੂਲੀਅਤ ਕੀਤੀ।
ਸੂਤਰਾਂ ਅਨੁਸਾਰ ਕਾਂਗਰਸ ਹਾਈਕਮਾਂਡ ਪਾਰਟੀ ਸਥਾਪਨਾ ਦੀ 138ਵੀਂ ਵਰ੍ਹੇਗੰਢ ਮੌਕੇ ਨਾਗਪੁਰ ’ਚ ਹੋਣ ਵਾਲੀ ਅਹਿਮ ਕਾਨਫਰੰਸ ਤੋਂ ਪਹਿਲਾਂ ਸੂਬਿਆਂ ਦੇ ਚੋਟੀ ਦੇ ਨੇਤਾਵਾਂ ਨਾਲ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੈਠਕਾਂ ਕਰ ਰਹੀ ਹੈ।
PM ਮੋਦੀ ਦੇ ਨਾਂ ਜੁੜਿਆ ਇਕ ਹੋਰ ਰਿਕਾਰਡ, ਯੂਟਿਊਬ 'ਤੇ 2 ਕਰੋੜ ਸਬਸਕ੍ਰਾਈਬਰਜ਼ ਵਾਲੇ ਦੁਨੀਆ ਦੇ ਪਹਿਲੇ ਨੇਤਾ ਬਣੇ
NEXT STORY