ਨੈਸ਼ਨਲ ਡੈਸਕ- ਗੁਜਰਾਤ 'ਚ ਇਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਕਲਾਸ ਵਨ ਰੈਂਕ ਦੇ ਅਧਿਕਾਰੀ ਯਸ਼ਰਾਜ ਸਿੰਘ ਗੋਹਿਲ (35) ਦੀ ਲਾਇਸੈਂਸੀ ਰਿਵਾਲਵਰ ਤੋਂ ਗਲਤੀ ਨਾਲ ਚੱਲੀ ਗੋਲੀ ਕਾਰਨ ਉਸ ਦੀ ਪਤਨੀ ਰਾਜੇਸ਼ਵਰੀ ਗੋਹਿਲ (30) ਦੀ ਮੌਤ ਹੋ ਗਈ। ਆਪਣੀ ਪਤਨੀ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਨਾ ਕਰਦਿਆਂ ਯਸ਼ਰਾਜ ਨੇ ਵੀ ਉਸੇ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਯਸ਼ਰਾਜ ਸਿੰਘ ਗੋਹਿਲ, ਕਾਂਗਰਸ ਦੇ ਦਿੱਗਜ ਨੇਤਾ ਅਤੇ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਦੇ ਭਤੀਜੇ ਸਨ।
ਕਿਵੇਂ ਵਾਪਰਿਆ ਹਾਦਸਾ?
ਪੁਲਸ ਅਨੁਸਾਰ, ਇਹ ਘਟਨਾ ਬੁੱਧਵਾਰ ਰਾਤ ਕਰੀਬ 11:45 ਵਜੇ ਅਹਿਮਦਾਬਾਦ ਦੇ ਐੱਨ.ਆਰ.ਆਈ. ਟਾਵਰ ਸਥਿਤ ਉਨ੍ਹਾਂ ਦੇ ਘਰ 'ਚ ਵਾਪਰੀ। ਦੋਵੇਂ ਜਣੇ ਇਕ ਸਮਾਜਿਕ ਪ੍ਰੋਗਰਾਮ ਤੋਂ ਖੁਸ਼ੀ-ਖੁਸ਼ੀ ਵਾਪਸ ਪਰਤੇ ਸਨ। ਯਸ਼ਰਾਜ ਨੇ ਖ਼ੁਦ 108 ਐਂਬੂਲੈਂਸ ਸੇਵਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਆਪਣੀ ਰਿਵਾਲਵਰਚੈੱਕ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਰਾਜੇਸ਼ਵਰੀ ਦੀ ਗਰਦਨ 'ਚ ਜਾ ਲੱਗੀ।
ਸਦਮੇ 'ਚ ਚੁੱਕਿਆ ਖ਼ੌਫ਼ਨਾਕ ਕਦਮ
ਜਦੋਂ ਐਂਬੂਲੈਂਸ ਮੌਕੇ 'ਤੇ ਪਹੁੰਚੀ ਤਾਂ ਮੈਡੀਕਲ ਸਟਾਫ ਨੇ ਰਾਜੇਸ਼ਵਰੀ ਨੂੰ ਮ੍ਰਿਤਕ ਐਲਾਨ ਦਿੱਤਾ। ਪਤਨੀ ਦੀ ਮੌਤ ਦਾ ਪਤਾ ਲੱਗਦਿਆਂ ਹੀ ਯਸ਼ਰਾਜ ਡੂੰਘੇ ਸਦਮੇ 'ਚ ਚਲਾ ਗਿਆ ਅਤੇ ਉਸ ਨੇ ਤੁਰੰਤ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਵਿਦੇਸ਼ ਜਾਣ ਦੀ ਸੀ ਤਿਆਰੀ
ਜਾਣਕਾਰੀ ਅਨੁਸਾਰ, ਯਸ਼ਰਾਜ ਅਤੇ ਰਾਜੇਸ਼ਵਰੀ ਦਾ ਵਿਆਹ ਸਿਰਫ 2 ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਇਹ ਜੋੜਾ ਜਲਦੀ ਹੀ ਵਿਦੇਸ਼ ਜਾਣ ਵਾਲਾ ਸੀ, ਜਿਸ ਲਈ ਉਨ੍ਹਾਂ ਦੇ ਵੀਜ਼ੇ ਵੀ ਆ ਚੁੱਕੇ ਸਨ। ਯਸ਼ਰਾਜ ਨੂੰ ਹਥਿਆਰਾਂ ਦਾ ਬਹੁਤ ਸ਼ੌਂਕ ਸੀ ਅਤੇ ਰਾਜੇਸ਼ਵਰੀ ਉਸ ਦੀ ਦੂਜੀ ਪਤਨੀ ਸੀ, ਕਿਉਂਕਿ ਪਹਿਲੀ ਪਤਨੀ ਨਾਲ ਉਸ ਦਾ ਤਲਾਕ ਹੋ ਚੁੱਕਾ ਸੀ। ਪੁਲਸ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੋਆ ਨਾਈਟ ਕਲੱਬ ਅੱਗ ਮਾਮਲੇ 'ਚ ਲੂਥਰਾ ਭਰਾਵਾਂ ਖ਼ਿਲਾਫ਼ ਈਡੀ ਦੀ ਛਾਪੇਮਾਰੀ
NEXT STORY