ਨਵੀਂ ਦਿੱਲੀ– ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਨੇ ਕਿਹਾ ਸਖ਼ਤ ਲਹਿਜੇ ’ਚ ਕਿਹਾ ਕਿ ਸਰਕਾਰ ਨੂੰ ਜੋ ਕਰਨਾ ਹੈ ਕਰੇ, ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦੇ ਰਹਾਂਗੇ। ਦੱਸ ਦੇਈਏ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਕੇਸ ’ਚ ਈਡੀ ਦੀ ਛਾਪੇਮਾਰੀ ਅਤੇ ਕੱਲ ਨੈਸ਼ਨਲ ਹੈਰਾਲਡ ਦੇ ਯੰਗ ਇੰਡੀਅਨ ਲਿਮਟਿਡ ਦਫ਼ਤਰ ਸੀਲ ਕੀਤੇ ਜਾਣ ਮਗਰੋਂ ਰਾਹੁਲ ਗਾਂਧੀ ਦਾ ਪਾਰਾ ਸੱਤਵੇਂ ਆਸਮਾਨ ’ਤੇ ਹੈ। ਈਡੀ ਵਲੋਂ ਦਫ਼ਤਰ ਸੀਲ ਕੀਤੇ ਜਾਣ ਦੀ ਕਾਰਵਾਈ ਦੇ ਚੱਲਦੇ ਰਾਹੁਲ ਆਪਣਾ ਕਰਨਾਟਕ ਦਾ ਦੋ ਦਿਨ ਦੌਰਾ ਛੱਡ ਕੇ ਦੇਰ ਰਾਤ ਦਿੱਲੀ ਪਰਤ ਆਏ। ਉਨ੍ਹਾਂ ਨੇ ਵੀਰਵਾਰ ਯਾਨੀ ਕਿ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਤਲਖ਼ ਤੇਵਰ ’ਚ ਪ੍ਰਤੀਕਿਰਿਆ ਦਿੱਤੀ।
ਇਹ ਵੀ ਪੜ੍ਹੋ- 'ਯੰਗ ਇੰਡੀਅਨ' ਦਾ ਦਫ਼ਤਰ ਸੀਲ, ਕਾਂਗਰਸ ਨੇ ਕਿਹਾ- ਸੱਚ ਦੀ ਆਵਾਜ਼ ਪੁਲਸ ਦੇ ਪਹਿਰੇਦਾਰਾਂ ਤੋਂ ਨਹੀਂ ਡਰੇਗੀ
ਰਾਹੁਲ ਨੇ ਵੀਰਵਾਰ ਨੂੰ ਆਪਣੇ ਘਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਰਾਹੁਲ ਨੇ ਟਵੀਟ ਕੀਤਾ, ‘‘ਸੱਚਾਈ ਨੂੰ ਬੈਰੀਕੇਡ ਨਹੀਂ ਕੀਤਾ ਜਾ ਸਕਦਾ। ਕਰ ਲਓ ਜੋ ਕਰਨਾ ਹੈ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ। ਮੈਂ ਹਮੇਸ਼ਾ ਦੇਸ਼ ਹਿੱਤ ’ਚ ਕੰਮ ਕਰਦਾ ਰਹਾਂਗਾ। ਸੁਣ ਲਓ ਅਤੇ ਸਮਝ ਲਓ।’’ ਉੱਥੇ ਹੀ ਵੀਡੀਓ ’ਚ ਰਾਹੁਲ ਗਾਂਧੀ ਮੀਡੀਆ ਨੂੰ ਕਹਿੰਦੇ ਹਨ, ‘‘ਅਸੀਂ ਇੰਟੀਮੀਟੇਡ ਨਹੀਂ ਹੋਵਾਂਗੇ। ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ, ਸਮਝ ਗਏ ਗੱਲ... ਕਰ ਲਓ ਜੋ ਕਰਨਾ ਹੈ। ਜੋ ਮੇਰਾ ਕੰਮ ਹੈ, ਦੇਸ਼ ਦੀ ਰੱਖਿਆ ਕਰਨਾ, ਲੋਕਤੰਤਰ ਦੀ ਰੱਖਿਆ ਕਰਨਾ ਉਹ ਮੈਂ ਕਰਦਾ ਰਹਾਂਗਾ।
ਕੀ ਹੈ ਪੂਰਾ ਮਾਮਲਾ?
ਦਰਅਸਲ, ਇਹ ਮਾਮਲਾ ਸਾਲ 2012 'ਚ ਭਾਜਪਾ ਦੇ ਸੁਬਰਾਮਣੀਅਮ ਸਵਾਮੀ ਦੀ ਨਿੱਜੀ ਅਪਰਾਧਿਕ ਸ਼ਿਕਾਇਤ ਨਾਲ ਸਬੰਧਤ ਹੈ। ਉਨ੍ਹਾਂ ਨੇ ਗਾਂਧੀ ਪਰਿਵਾਰ ਅਤੇ ਹੋਰਾਂ 'ਤੇ ਧੋਖਾਧੜੀ ਅਤੇ ਫੰਡਾਂ ਦਾ ਗਬਨ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਇਸ ਵਿਚ ਯੰਗ ਇੰਡੀਆ ਨੇ 90.25 ਕਰੋੜ ਰੁਪਏ ਦੀ ਵਸੂਲੀ ਦਾ ਅਧਿਕਾਰ ਲੈਣ ਲਈ ਸਿਰਫ਼ 50 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਫਰਵਰੀ 2021 'ਚ ਦਿੱਲੀ ਹਾਈ ਕੋਰਟ ਨੇ ਸਵਾਮੀ ਦੀ ਪਟੀਸ਼ਨ 'ਤੇ ਗਾਂਧੀ ਪਰਿਵਾਰ ਤੋਂ ਜਵਾਬ ਮੰਗਣ ਲਈ ਨੋਟਿਸ ਜਾਰੀ ਕੀਤਾ ਸੀ।
ਈ.ਡੀ. ਦੇ ਅਨੁਸਾਰ, ਲਗਭਗ 800 ਕਰੋੜ ਰੁਪਏ ਦੀ ਜਾਇਦਾਦ ਏ.ਜੇ.ਐੱਲ. ਕੋਲ ਹੈ ਅਤੇ ਏਜੰਸੀ ਗਾਂਧੀ ਪਰਿਵਾਰ ਤੋਂ ਜਾਣਨਾ ਚਾਹੁੰਦੀ ਹੈ ਕਿ ਯੰਗ ਇੰਡੀਆ ਵਰਗੀ ਇਕ ਗੈਰ-ਲਾਭਕਾਰੀ ਕੰਪਨੀ ਆਪਣੀ ਜ਼ਮੀਨ ਅਤੇ ਇਮਾਰਤ ਦੀਆਂ ਜਾਇਦਾਦਾਂ ਨੂੰ ਕਿਰਾਏ 'ਤੇ ਦੇਣ ਦੀਆਂ ਕਾਰੋਬਾਰੀ ਗਤੀਵਿਧੀਆਂ ਕਿਵੇਂ ਕਰ ਰਹੀ ਸੀ। ਕਾਂਗਰਸ ਨੇ ਕਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਏ.ਜੇ.ਐੱਲ. ਦੀਆਂ ਜਾਇਦਾਦਾਂ ਦੀ ਕੀਮਤ ਲਗਭਗ 350 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ।
ਜੰਮੂ-ਕਸ਼ਮੀਰ ’ਚ ਬਿਟਕੁਆਇਨ ਰਾਹੀਂ ਹੋ ਰਹੀ ਅੱਤਵਾਦੀ ਫੰਡਿੰਗ : ਐੱਸ. ਆਈ. ਏ.
NEXT STORY