ਨਵੀਂ ਦਿੱਲੀ—ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਲਗਾਤਾਰ ਕੌਮਾਂਤਰੀ ਕ੍ਰਿਕਟ ਸੰਘ (ਆਈ.ਸੀ.ਸੀ.) 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ-ਪਾਸੜ ਸੀਰੀਜ ਨੂੰ ਲੈ ਕੇ ਦਬਾਅ ਬਣਾ ਰਿਹਾ ਹੈ ਹਾਲਾਂਕਿ ਭਾਰਤ ਨੂੰ ਇਸ ਵਿਸ਼ੇ 'ਤ ਆਈ.ਸੀ.ਸੀ. ਦਾ ਸਰਮਥਨ ਹਾਸਲ ਹੈ ਸ਼ਸ਼ਾਂਕ ਮਨੋਹਰ ਨੇ ਹਾਲ ਹੀ 'ਚ ਕਿਹਾ ਸੀ ਕਿ ਆਈ.ਸੀ.ਸੀ. ਭਾਰਤ 'ਤ ਪਾਕਿਸਤਾਨ ਨਾਲ ਖੇਡਣ ਲਈ ਦਬਾਅ ਨਹੀਂ ਬਣਾ ਸਕਦੀ |
ਇਸ 'ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਨੂੰ ਦੁਬਾਰਾ ਸ਼ੁਰੂ ਕਰਣ ਦੀ ਕੋਸ਼ਿਸ਼ ਕੀਤੀ ਹੈ। ਥਰੂਰ ਦਾ ਕਹਿਣਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਹੌਰ 'ਚ ਵਿਆਹ ਸਮਾਰੋਹ 'ਚ ਪਹੁੰਚ ਸਕਦੇ ਹਨ , ਤਾਂ ਭਾਰਤ-ਪਾਕਿਸਤਾਨ ਦੇ ਕ੍ਰਿਕਟ ਖੇਡਣ 'ਚ ਕੀ ਮੁਸ਼ਕਿਲ ਹੈ?
ਸ਼ਸ਼ੀ ਥਰੂਰ ਨੇ ਐਤਵਾਰ ਨੂੰ ਇਹ ਬਿਆਨ ਇਕ ਇਵੇਂਟ 'ਚ ਬਤੋਰ ਪੈਨਲ ਮੈਂਬਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਫਿਰ ਤੋਂ ਕ੍ਰਿਕਟ ਖੇਡਣੀ ਚਾਹੀਦੀ ਹੈ। ਦੋਵਾਂ ਦੇਸ਼ਾਂ ਨੂੰ ਆਉਣ ਵਾਲੇ ਸਾਲਾਂ 'ਚ ਹੋਰ ਸੀਰੀਜ ਖੇਡਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਅਸੀ ਸਿਆਸਤੀ ਤਰੀਕੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਅੱਗੇ ਨਹੀਂ ਲੈ ਜਾ ਸਕਾਂਗੇ। |
ਕਾਂਗਰਸ ਨੇਤਾ ਥਰੂਰ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਨੇ ਬੈਂਕਾਕ 'ਚ ਮੁਲਾਕਾਤ ਕੀਤੀ ਹੈ। ਸਾਡੇ ਪ੍ਰਧਾਨਮੰਤਰੀ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਵੀ ਕੁਫਾ 'ਚ ਮਿਲ ਚੁੱਕੇ ਹਨ। ਸਾਡੇ ਪ੍ਰਧਾਨ ਮੰਤਰੀ ਲਾਹੌਰ ਜਾਕੇ ਵਿਆਹ ਅਤੇ ਬਰਥਡੇ ਪਾਰਟੀ 'ਚ ਸ਼ਾਮਲ ਹ ੋਕੇ ਆਏ ਹਨ। ਜੇਕਰ ਇਹ ਸਭ ਹੋ ਸਕਦਾ ਹੈ, ਤਾਂ ਦੋਵੇਂ ਦੇਸ਼ ਕ੍ਰਿਕਟ ਕਿਉਂ ਨਹੀਂ ਖੇਡ ਸਕਦੇ?
ਥਰੂਰ ਦਾ ਬਿਆਨ ਅਜਿਹੇ ਸਮਾਂ 'ਚ ਆਇਆ ਹੈ ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵਰਲਡ ਟੈਸਟ ਚੈਂਪਿਅਨਸ਼ਿਪ 'ਚੋਂ ਪਾਕਿਸਤਾਨ ਨੂੰ ਬਾਹਰ ਰੱਖਿਆ ਹੈ। ਦੱਸ ਦਈਏ ਕਿ ਭਾਰਤ-ਪਾਕਿਸਤਾਨ ਨੇ ਆਖਰੀ ਵਾਰ ਦਸੰਬਰ 2012 'ਚ ਤਿੰਨ ਇਕ ਰੋਜਾ ਮੈਚ ਸੀਰੀਜ ਖੇਡੀ ਸੀ। |
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦ ਸਿੰਘ ਧੋਨੀ ਹਾਲ ਹੀ 'ਚ ਸ਼੍ਰੀਨਗਰ ਗਏ ਸਨ। ਉੱਥੇ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਨਾਲ ਦੋਬਾਰ ਕ੍ਰਿਕਟ ਸ਼ੁਰੂ ਕਰਨ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਸੀਰੀਜ ਸਿਰਫ ਖੇਡ ਨਹੀਂ ਹੈ, ਇਹ ਉਸ ਤੋਂ ਕਈ ਜ਼ਿਆਦਾ ਹੈ। ਸਾਨੂੰ ਪਾਕਿਸਤਾਨ ਨਾਲ ਖੇਡਣਾ ਹੈ ਜਾਂ ਨਹੀਂ ਇਸ ਦਾ ਫੈਸਲਾ ਸਰਕਾਰ ਹੀ ਕਰੇਗੀ।
ਐੱਨ. ਕੇ. ਸਿੰਘ ਹੋਣਗੇ 15ਵੇਂ ਵਿੱਤ ਕਮਿਸ਼ਨ ਦੇ ਪ੍ਰਧਾਨ
NEXT STORY