ਨੈਸ਼ਨਲ ਡੈਸਕ- ਬ੍ਰਹਿਨਮੁੰਬਈ ਨਗਰ ਨਿਗਮ (ਬੀ. ਐੱਮ. ਸੀ) ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਆਪਣੀ ਹੁਣ ਤੱਕ ਦੀ ਸਭ ਤੋਂ ਮਾੜੀ ਹਾਲਤ ’ਚ ਜਾਪਦੀ ਹੈ।
ਚੋਣਾਂ ਤੋਂ ਕੁਝ ਦਿਨ ਪਹਿਲਾਂ ਊਧਵ ਠਾਕਰੇ ਦੀ ਸ਼ਿਵ ਸੈਨਾ ਨੇ ਕਾਂਗਰਸ ਨੂੰ ਛੱਡ ਦਿੱਤਾ। ਸ਼ਰਦ ਪਵਾਰ ਦੀ ਅੱਗਵਾਈ ਵਾਲੀ ਐੱਨ . ਸੀ. ਪੀ. ਨੇ ਵੀ ਕਾਂਗਰਸ ਤੋਂ ਵੱਖ ਹੋ ਕੇ ਪੁਣੇ ਤੇ ਪਿੰਪਰੀ-ਚਿੰਚਵੜ ’ਚ ਭਾਜਪਾ ਦੇ ਸਹਿਯੋਗੀ ਅਜੀਤ ਪਵਾਰ ਦੀ ਐੱਨ. ਸੀ. ਪੀ. ਨਾਲ ਗੱਠਜੋੜ ਕਰ ਲਿਆ। ਉਗ ਮੁੰਬਈ ’ਚ ਊਧਵ-ਰਾਜ ਠਾਕਰੇ ਗੱਠਜੋੜ ਤੋਂ ਲਾਂਭੇ ਹੋ ਗਈ।
ਮੌਜੂਦਾ ਸੀਟ-ਵੰਡ ਪ੍ਰਬੰਧ ਅਨੁਸਾਰ ਊਧਵ ਠਾਕਰੇ ਦੀ ਸ਼ਿਵ ਸੈਨਾ ਲਗਭਗ 150 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦੋਂ ਕਿ ਸ਼ਰਦ ਪਵਾਰ ਦੀ ਪਾਰਟੀ ਨੂੰ ਸਿਰਫ਼ 11 ਸੀਟਾਂ ਹੀ ਮਿਲੀਆਂ ਹਨ। ਰਾਜ ਠਾਕਰੇ ਦੀ ਮਨਸੇ ਬਾਕੀ ਸੀਟਾਂ ’ਤੇ ਚੋਣ ਲੜ ਰਹੀ ਹੈ।
ਇਸ ਦੌਰਾਨ ਭਾਜਪਾ ਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਪਹਿਲਾਂ ਹੀ ਆਪਣੇ ਸੀਟ-ਵੰਡ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਚੁੱਕੀ ਹੈ। ਕਾਂਗਰਸ ਅਲੱਗ-ਥਲੱਗ ਹੈ ਤੇ ਸਪੱਸ਼ਟ ਤੌਰ ’ਤੇ ਕਮਜ਼ੋਰ ਹੈ। ਕਾਂਗਰਸ ਦਾ ਇਹ ਆਧਾਰ ਰਵਾਇਤੀ ਤੌਰ ’ਤੇ ਮੁੰਬਈ ’ਚ ਮੁਸਲਮਾਨਾਂ, ਦਲਿਤਾਂ ਅਤੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀਆਂ ’ਚ ਇਕ ਅਹਿਮ ਵੋਟ ਆਧਾਰ ਹੋਣ ਦੇ ਬਾਵਜੂਦ ਹੈ। ਨਿਰਾਸ਼ਾ ’ਚ ਪਾਰਟੀ ਨੇ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਅਘਾੜੀ ਨਾਲ ਗੱਠਜੋੜ ਬਣਾਇਆ।
ਇਹ ਗੱਠਜੋੜ ਅੰਤ ’ਚ ਟੁੱਟ ਗਿਆ ਕਿਉਂਕਿ ਲਗਭਗ 20 ਸੀਟਾਂ ’ਤੇ ਉਮੀਦਵਾਰ ਖੜ੍ਹੇ ਨਹੀਂ ਕੀਤੇ ਜਾ ਸਕੇ। ਵੰਚਿਤ ਬਹੁਜਨ ਅਘਾੜੀ ਨੂੰ ਅਲਾਟ ਕੀਤੀਆਂ ਗਈਆਂ 62 ਸੀਟਾਂ ’ਚੋਂ ਉਸ ਨੇ ਉਮੀਦਵਾਰਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ 20 ਸੀਟਾਂ ਕਾਂਗਰਸ ਨੂੰ ਵਾਪਸ ਕਰ ਦਿੱਤੀਆਂ।
ਇਹ ਕਾਂਗਰਸ ਦੀਆਂ ਤਿਆਰੀਆਂ ਬਾਰੇ ਗੰਭੀਰ ਸਵਾਲ ਉਠਾਉਂਦਾ ਹੈ। ਰਾਹੁਲ ਗਾਂਧੀ ਨੇ ਆਪਣੇ ਭਰੋਸੇਯੋਗ ਸਹਾਇਕ ਹਰਸ਼ ਵਰਧਨ ਨੂੰ ਸੂਬਾਈ ਪ੍ਰਧਾਨ ਦਾ ਨਿਯੁਕਤ ਕੀਤਾ ਤੇ ਜ਼ੋਰਦਾਰ ਜ਼ਮੀਨੀ ਕੰਮ ਦੇ ਦਾਅਵੇ ਕੀਤੇ।
ਫਿਰ ਵੀ ਹਕੀਕਤ ਸਪੱਸ਼ਟ ਹੈ। ਕਾਂਗਰਸ ਲਗਭਗ 10 ਫੀਸਦੀ ਸੀਟਾਂ ’ਤੇ ਉਮੀਦਵਾਰ ਲੱਭਣ ’ਚ ਅਸਮਰੱਥ ਰਹੀ ਹੈ ਮੁੰਬਈ ਦੀ ਸਭ ਤੋਂ ਅਹਿਮ ‘ਸਿਵਿਕ’ ਲੜਾਈ ’ਚ ਪਾਰਟੀ ਸੰਗਠਨਾਤਮਕ ਤੌਰ ’ਤੇ ਭਟਕ ਗਈ ਹੈ। ਸਿਆਸੀ ਪੱਖੋਂ ਵੀ ਉਹ ਹਾਸ਼ੀਏ ’ਤੇ ਪਈ ਦਿਖਾਈ ਦਿੰਦੀ ਹੈ।
ਭਾਰਤ ਜਲਦੀ ਹੀ ‘ਡਰੋਨ ਸ਼ਕਤੀ ਮਿਸ਼ਨ’ ਸ਼ੁਰੂ ਕਰੇਗਾ
NEXT STORY