ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਦੇਸ਼ 'ਚ ਭਾਰਤੀਆਂ ਦਾ ਮਾਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਨਹੀਂ ਘਟਾਇਆ ਸਗੋਂ ਇਹ ਕੰਮ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਦੇਸ਼ ਦੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ। ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਨੇ ਅਮਰੀਕਾ, ਦੱਖਣ ਕੋਰੀਆ ਅਤੇ ਹੋਰ ਕਈ ਦੇਸ਼ਾਂ 'ਚ ਜਾ ਕੇ ਭਾਰਤੀ ਦਾ ਅਪਮਾਨ ਕੀਤਾ ਹੈ ਇਸ ਲਈ ਮੋਦੀ ਨੂੰ ਦੇਸ਼ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਦਾ ਮਾਣ ਵਧਾਇਾ ਹੈ ਇਸ ਲਈ ਗਾਂਧੀ ਦੇ ਮਾਫੀ ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖੁਦ ਮੋਦੀ ਨੇ 6-7 ਦੇਸ਼ਾਂ 'ਚ ਜਾ ਕੇ ਵਿਦੇਸ਼ੀ ਧਰਤੀ 'ਤੇ ਜਾ ਕੇ ਬੋਲੇ ਹਨ ਕਿ 'ਹਿੰਦੁਸਤਾਨ ਦੇ ਲੋਕ ਇਹ ਬੋਲ ਰਹੇ ਹਨ ਕਿ ਅਸੀਂ ਕੀ ਪਾਪ ਕੀਤਾ ਹੈ ਜੋ ਅਸੀਂ ਭਾਰਤ 'ਚ ਪੈਦਾ ਹੋਏ' ਅਜਿਹਾ ਵਿਅਕਤੀ ਸਾਨੂੰ ਦੇਸ਼-ਧਰੋਹੀ ਬੋਲ ਰਿਹਾ ਹੈ। ਮੋਦੀ ਨੇ ਭਾਰਤ ਦੇ ਨਾਗਰਿਕਾਂ ਦਾ ਅਪਮਾਨ ਕੀਤਾ ਹੈ ਇਸ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ।
ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਦੇ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦੀ ਨਿੰਦਾ ਕਰਦੇ ਹੋਏ ਖੜਗੇ ਨੇ ਕਿਹਾ ਕਿ ਜੇ.ਪੀ. ਨੱਢਾ ਜੋ ਬੋਲ ਰਹੇ ਹਨ ਅਸੀਂ ਇਸਦੀ ਘੋਰ ਨਿੰਦਾ ਕਰਦੇ ਹਾਂ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਦੀ ਨੇ ਚੀਨ 'ਚ ਜਾ ਕੇ, ਅਮਰੀਕਾ 'ਚ ਜਾ ਕੇ, ਦੱਖਣ ਕੋਰੀਆ 'ਚ ਜਾ ਕੇ ਭਾਰ ਦੇ ਨਾਗਰਿਕਾਂ ਦਾ ਅਪਮਾਨ ਕੀਤਾ। ਮੋਦੀ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਸਾਡਾ ਮਾਫੀ ਮੰਗਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਜ਼ਾਦੀ ਦੀ ਲੜਾਈ ਲੜੀ ਹੈ ਜਦਕਿ ਭਾਜਪਾ ਦਾ ਇਸ ਵਿਚ ਕੋਈ ਯੋਗਦਾਨ ਨਹੀਂ ਹੈ।
ਰਾਹੁਲ ਗਾਂਧੀ ਨੂੰ ਸੱਚਾ ਦੇਸ਼ ਭਗਤ ਦੱਸਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੋ ਵਿਅਕਤੀ ਲੋਕਤੰਤਰ ਦੀ ਗੱਲ ਕਰਦਾ ਹੈ, ਉਸ 'ਤੇ ਚਿੰਤਾ ਜਤਾਉਂਦਾ ਹੈ, ਉਹ ਦੇਸ਼-ਧਰੋਹੀ ਨਹੀਂ ਹੋ ਸਕਦਾ। ਉਹ ਸੱਚਾ ਦੇਸ਼ ਭਗਤ ਹੈ। ਜੇਕਰ ਸੰਸਦ 'ਚ ਰਾਹੁਲ ਗਾਂਧੀ ਨੂੰ ਬੋਲਣ ਦਾ ਮੌਕਾ ਮਿਲੇਗਾ ਤਾਂ ਉਹ ਭਾਜਪਾ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਗੇ।
ਈ.ਡੀ. ਜੋ ਕਰਨਾ ਚਾਹੁੰਦੀ ਹੈ ਕਰ ਲਵੇ, ਅਸੀਂ ਜਾਂਚ ਤੋਂ ਨਹੀਂ ਡਰਦੇ : ਰਾਘਵ ਚੱਢਾ
NEXT STORY