ਨੈਸ਼ਨਲ ਡੈਸਕ- ਰਾਜਸਥਾਨ ਵਿਚ 25 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਹਨ। ਟਿਕਟਾਂ ਦੀ ਵੰਡ ਨੂੰ ਲੈ ਕੇ ਵਿਧਾਇਕ ਤੋਂ ਲੈ ਕੇ ਮੰਤਰੀ ਤੱਕ ਚੋਣ ਮੈਦਾਨ 'ਚ ਤਾਲ ਠੋਕ ਰਹੇ ਹਨ। ਇਸ ਚੋਣਾਵੀ ਮੌਸਮ ਵਿਚ ਕਾਂਗਰਸ ਦੇ ਇਕ ਵਿਧਾਇਕ ਦਾ ਵੀਡੀਓ ਵਾਇਰਲ ਹੋਇਆ ਹੈ। ਵਿਧਾਇਕ ਦਾ ਨਾਂ ਰਾਜਿੰਦਰ ਬਿਧੂੜੀ ਹੈ। ਚਿਤੌੜਗੜ੍ਹ ਦੇ ਬੇਂਗੂ ਤੋਂ ਵਿਧਾਇਕ ਬਿਧੂੜੀ ਇਸ ਵੀਡੀਓ ਵਿਚ ਇਕ ਬਜ਼ੁਰਗ ਦੀ ਪੱਗੜੀ ਨੂੰ ਠੋਕਰ ਮਾਰਦੇ ਨਜ਼ਰ ਆ ਰਹੇ ਹਨ। ਪੀੜਤ ਸ਼ਖ਼ਸ ਵਿਧਾਇਕ ਕੋਲੋ ਫਰਿਆਦ ਲੈ ਕੇ ਆਇਆ ਸੀ, ਜਿਸ ਦੀ ਬੇਨਤੀ ਸੁਣਨ ਦੀ ਬਜਾਏ ਨੇਤਾਜੀ ਨੇ ਉਸ ਨੂੰ ਬੇਇੱਜ਼ਤ ਕਰ ਦਿੱਤਾ। ਉਸ ਦੀ ਪੱਗੜੀ ਨੂੰ ਠੋਕਰ ਮਾਰਦੇ ਹੋਏ ਦੂਰ ਉਛਾਲ ਦਿੱਤੀ।
ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ
ਰਾਜਸਥਾਨ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਕਾਂਗਰਸ ਵਿਧਾਇਕ ਰਾਜਿੰਦਰ ਸਿੰਘ ਬਿਧੂੜੀ ਇਕ ਬਜ਼ੁਰਗ ਦੀ ਪੱਗੜੀ ਨੂੰ ਲੱਤ ਮਾਰਦੇ ਅਤੇ ਉਛਾਲਦੇ ਨਜ਼ਰ ਆ ਰਹੇ ਹਨ। ਵਿਧਾਇਕ ਨੇ ਕਿਹਾ ਕਿ ਇਹ ਐਡਿਟ ਵੀਡੀਓ ਹੈ ਅਤੇ ਦੋ ਸਾਲ ਪੁਰਾਣਾ ਹੈ। ਜਿਸ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਚੋਣਾਂ ਦੌਰਾਨ ਬਦਨਾਮ ਕਰਨ ਲਈ ਵਾਇਰਲ ਕੀਤਾ। ਉਨ੍ਹਾਂ ਕਿਹਾ ਕਿ ਉਹ ਵੀਡੀਓ ਵਾਇਰਲ ਕਰਨ ਵਾਲੇ ਸ਼ਖ਼ਸ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰਨਗੇ। ਓਧਰ ਭਾਜਪਾ ਨੇਤਾਵਾਂ ਨੇ ਵੀਡੀਓ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਕਾਂਗਰਸ ਦਾ ਚਰਿੱਤਰ ਅਤੇ ਚਿਹਰਾ ਹੈ।
ਇਹ ਵੀ ਪੜ੍ਹੋ- ਰਾਜਸਥਾਨ 'ਚ ਚੋਣ ਕਮਿਸ਼ਨ ਨੇ ਬਦਲੀ ਵਿਧਾਨ ਸਭਾ ਚੋਣਾਂ ਦੀ ਤਾਰੀਖ਼, ਹੁਣ ਇਸ ਦਿਨ ਪੈਣਗੀਆਂ ਵੋਟਾਂ
ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਚਿਤੌੜਗੜ੍ਹ ਤੋਂ ਲੋਕ ਸਭਾ ਮੈਂਬਰ ਸੀ. ਪੀ. ਜੋਸ਼ੀ ਨੇ ਕਿਹਾ ਕਿ ਇਸ ਘਟਨਾ ਦੀ ਵੀਡੀਓ ਪੁਰਾਣੀ ਹੋ ਸਕਦੀ ਹੈ ਪਰ ਇਹ ਕਾਂਗਰਸ ਦਾ ਚਿਹਰਾ ਹੈ। ਜੋਸ਼ੀ ਨੇ ਕਿਹਾ ਕਿ ਰਾਜਸਥਾਨ 'ਚ ਪੱਗੜੀ ਨੂੰ ਸ਼ਾਨ ਅਤੇ ਮਾਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦੇ ਵੱਲੋਂ ਪੱਗੜੀ ਨੂੰ ਲੱਤ ਮਾਰਨਾ ਨਿੰਦਣਯੋਗ ਹੈ। ਇਕ ਪਾਸੇ ਕਾਂਗਰਸ ‘ਜਨ ਸਨਮਾਨ ਜੈ ਰਾਜਸਥਾਨ’ ਦਾ ਨਾਅਰਾ ਦਿੰਦੀ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਵਿਧਾਇਕ ਸ਼ਿਕਾਇਤਕਰਤਾ ਦੀ ਪੱਗੜੀ ਨੂੰ ਲੱਤ ਮਾਰ ਕੇ ਉਸ ਦਾ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਉਦਾਹਰਣ ਹੈ, ਪਿਛਲੇ ਪੰਜ ਸਾਲਾਂ 'ਚ ਕਾਂਗਰਸ ਨੇ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਜ਼ਲੀਲ ਕਰਨ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਰਾਹੁਲ ਗਾਂਧੀ ਦਾ ਵੱਡਾ ਇਲਜ਼ਾਮ, PM ਦੀ ਸਹਿਮਤੀ ਨਾਲ ਅਡਾਨੀ ਨੇ ਕੀਤਾ 32 ਹਜ਼ਾਰ ਕਰੋੜ ਦਾ ਘਪਲਾ
NEXT STORY