ਨਵੀਂ ਦਿੱਲੀ— ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਆਪਣੇ ਬਿਆਨਾਂ ਕਾਰਨ ਚਾਰੇ ਪਾਸੇ ਘਿਰ ਗਏ ਹਨ। ਉਹ ਆਪਣੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ 'ਤੇ ਤਾਂ ਹਨ ਉੱਥੇ ਹੀ ਦੂਜੇ ਪਾਸੇ ਵਿਰੋਧੀ ਸਿਆਸੀ ਦਲ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਹਾਰਨ 'ਤੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਗੱਲ ਕਹੀ ਸੀ। ਸੋਸ਼ਲ ਮੀਡੀਆ 'ਚ ਸਿੱਧੂ ਦੇ ਬਿਆਨ ਨੂੰ ਲੈ ਕੇ ਲਗਾਤਾਰ ਟਰੋਲਿੰਗ ਜਾਰੀ ਹੈ। ਸਿੱਧੂ ਨੇ ਜਿਨ੍ਹਾਂ ਰਾਜਾਂ 'ਚ ਚੋਣ ਪ੍ਰਚਾਰ ਕੀਤਾ, ਉੱਥੇ ਕਾਂਗਰਸ ਦਾ ਸਫ਼ਾਇਆ ਹੋ ਚੁਕਿਆ ਹੈ। ਸਿੱਧੂ ਦੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਉਨ੍ਹਾਂ 'ਤੇ ਭਾਰੀ ਪੈ ਰਿਹਾ ਹੈ।
ਦਰਅਸਲ ਸਿੱਧੂ ਨੇ ਰਾਏਬਰੇਲੀ 'ਚ ਸੋਨੀਆ ਗਾਂਧੀ ਨੇ ਚੋਣ ਪ੍ਰਚਾਰ ਕਰਦੇ ਹੋਏ 28 ਅਪ੍ਰੈਲ ਨੂੰ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਹੁਣ ਭਾਜਪਾ ਉਮੀਦਵਾਰ ਸਮਰਿਤੀ ਦੇ ਹੱਥੋਂ ਅਮੇਠੀ ਲੋਕ ਸਭਾ ਸੀਟ ਕਾਂਗਰਸ ਪ੍ਰਧਾਨ ਵਲੋਂ ਗਵਾਉਣ ਤੋਂ ਬਾਅਦ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ।
ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ,''ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਲਾਫ਼ਟਰ ਸ਼ੋਅ 'ਚ ਆਓ', ਤੁਹਾਡੀ ਅਸਲੀ ਜਗ੍ਹਾ ਉੱਥੇ ਹੈ।'' ਜਦੋਂ ਕਿ ਇਕ ਹੋਰ ਨੇ ਟਵੀਟ ਕਰਦੇ ਹੋਏ ਲਿਖਿਆ ਹੈ,''ਮੈਂ ਜਾਣਦਾ ਹਾਂ ਕਿ ਉਹ ਆਪਣੀ ਜ਼ੁਬਾਨ ਦੇ ਪੱਕੇ ਹਨ, ਹੁਣ ਛੱਡ ਦੇਣਗੇ।''
ਕੈਪਟਨ ਨੇ ਕਿਹਾ ਹਾਈ ਕਮਾਨ ਕੋਲ ਚੁੱਕਾਂਗਾ ਮਾਮਲਾ
ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਚੋਣਾਵੀ ਨਤੀਜੇ ਐਲਾਨ ਹੁੰਦੇ ਹੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਇਕ ਹੋਰ ਸਿਆਸੀ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਆਪਣਾ ਵਿਭਾਗ (ਲੋਕਲ ਬਾਡੀਜ਼) ਸਹੀ ਢੰਗ ਨਾਲ ਚੱਲਾ ਨਹੀਂ ਪਾ ਰਹੇ ਹਨ, ਜਿਸ ਕਾਰਨ ਸ਼ਹਿਰੀ ਵਿਕਾਸ ਕੰਮਾਂ 'ਚ ਕਮੀ ਦੇਖੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 2-3 ਦਿਨਾਂ 'ਚ ਉਹ ਦਿੱਲੀ ਜਾਣਗੇ ਅਤੇ ਸਿੱਧੂ ਦੇ ਮਾਮਲੇ ਨੂੰ ਕਾਂਗਰਸ ਹਾਈ ਕਮਾਨ ਦੇ ਸਾਹਮਣੇ ਚੁੱਕਣਗੇ। ਮੁੱਖ ਮੰਤਰੀ ਦਾ ਇਹ ਬਿਆਨ ਆਉਣ ਤੋਂ ਬਾਅਦ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਜਿਸ ਦਾ ਕਦੇ ਸਿੰਧੀਆ ਦੀ ਪਤਨੀ ਨੇ ਉੱਡਾਇਆ ਸੀ ਮਜ਼ਾਕ, ਉਸੇ ਹੱਥੋਂ ਹਾਰੇ ਚੋਣ
NEXT STORY