ਨਵੀਂ ਦਿੱਲੀ— ਰਾਜਨੀਤੀ 'ਚ ਕਈ ਮਸ਼ਹੂਰ ਕਲਾਕਾਰ ਅਤੇ ਅਭਿਨੇਤਾ ਆਪਣੀ ਇੱਛਾ ਮੁਤਾਬਕ ਸ਼ਾਮਲ ਹੁੰਦੇ ਹਨ। ਉਸੇ ਤਰ੍ਹਾਂ ਹਰਿਆਣਾ ਦੀ ਮਸ਼ਹੂਰ ਕਲਾਕਾਰ ਸਪਨਾ ਚੌਧਰੀ ਦੇ ਰਾਜਨੀਤੀ 'ਚ ਆਉਣ ਦੇ ਕਿਆਸ ਉਸ ਸਮੇਂ ਵੱਧ ਗਏ, ਜਦੋਂ ਉਹ ਸ਼ੁੱਕਰਵਾਰ ਨੂੰ ਅਚਾਨਕ ਕਾਂਗਰਸ ਦਫਤਰ 'ਚ ਨਜ਼ਰ ਆਈ। ਇਸ ਤੋਂ ਪਹਿਲਾਂ ਉਸ ਨੇ 10 ਜਨਪਥ ਜਾ ਕੇ ਸੋਨੀਆ ਗਾਂਧੀ ਨਾਲ ਮਿਲਣ ਦੀ ਇਜਾਜ਼ਤ ਵੀ ਮੰਗੀ ਸੀ। ਸਪਨਾ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ ਪਰ ਫਿਲਹਾਲ ਉਹ ਅਜੇ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੀ ਹੈ। ਹਲਕੇ ਅੰਦਾਜ਼ 'ਚ ਉਸ ਨੇ ਕਿਹਾ ਕਿ ਉਹ ਕਾਂਗਰਸ ਦਫਤਰ 'ਚ ਆਪਣਾ ਸਮਾਨ ਗਿਆਨ ਵਧਾਉਣ ਆਈ ਹੈ। ਇਸ ਦੌਰਾਨ ਉਸ ਨਾਲ ਕਾਂਗਰਸ ਦੇ ਸਾਬਕਾ ਵਿਧਾਇਕ ਜੈਕਿਸ਼ਨ ਮੌਜੂਦ ਸਨ।

ਸਪਨਾ ਨੇ ਕਿਹਾ ਕਿ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਉਸ ਦੇ ਸਭ ਤੋਂ ਵੱਧ ਮਨਪਸੰਦੀਦਾ ਆਗੂ ਹਨ, ਜਿਨ੍ਹਾਂ ਨੂੰ ਉਹ ਕਾਫੀ ਪਸੰਦ ਕਰਦੀ ਹੈ ਅਤੇ ਇਨ੍ਹਾਂ ਨਾਲ ਮੁਲਾਕਾਤ ਕਰਨ ਦੀ ਇੱਛਾ ਰੱਖਦੀ ਹੈ। ਸਪਨਾ ਨੇ ਕਿਹਾ ਕਿ ਕਾਂਗਰਸ ਨੇ ਇੰਨੇ ਸਾਲਾਂ ਤੋਂ ਦੇਸ਼ ਨੂੰ ਸੰਭਾਲੀ ਰੱਖਿਆ ਹੈ। ਸਪਨਾ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਲੋਕ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ, ਜ਼ਰੂਰੀ ਨਹੀਂ ਕਿ ਉਹ ਉਨ੍ਹਾਂ ਨੂੰ ਵੋਟ ਵੀ ਦੇਣ ਪਰ ਉਸ ਨੇ ਆਪਣਾ ਕੰਮ ਕਰਨਾ ਹੈ।

ਕਾਂਗਰਸ ਦਫਤਰ 'ਚ ਸਪਨਾ ਚੌਧਰੀ ਨੂੰ ਦੇਖ ਕੇ ਉਥੇ ਮੌਜੂਦ ਕਾਰਜਕਰਤਾ ਅਤੇ ਛੋਟੇ ਆਗੂ ਇੱਕਠੇ ਹੋ ਗਏ ਅਤੇ ਉਨ੍ਹਾਂ ਨੇ ਸਪਨਾ ਨਾਲ ਸੈਲਫੀਆਂ ਲਈਆਂ ।
ਈਦ 'ਤੇ ਗਲੇ ਮਿਲੀ ਲੜਕੀ 'ਤੇ ਜਾਰੀ ਹੋਇਆ ਫਤਵਾ, ਮਿਲ ਰਹੀਆਂ ਹਨ ਧਮਕੀਆਂ
NEXT STORY