ਰਾਮਪੁਰ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਕਾਫ਼ਲੇ ਦਾ ਹਾਪੁੜ ਰੋਡ 'ਤੇ ਐਕਸੀਡੈਂਟ ਹੋ ਗਿਆ। ਕਾਫ਼ਲੇ ਦੀਆਂ 4 ਗੱਡੀਆਂ ਆਪਸ 'ਚ ਟਕਰਾ ਗਈਆਂ। ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਪ੍ਰਿਯੰਕਾ ਗਾਂਧੀ ਯੂ.ਪੀ. ਦੇ ਰਾਮਪੁਰ ਜ਼ਿਲ੍ਹੇ ਜਾ ਰਹੀ ਸੀ। ਇੱਥੇ ਉਹ ਕਿਸਾਨ ਟਰੈਕਟਰ ਰੈਲੀ 'ਚ ਮਾਰੇ ਗਏ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰੇਗੀ।
ਪ੍ਰਿਯੰਕਾ ਗਢਮੁਕਤੇਸ਼ਵਰ ਦੇ ਰਸਤੇ ਗਜਰੌਲਾ ਹੁੰਦੇ ਹੋਏ ਰਾਮਪੁਰ ਜਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਇਕ ਗੱਡੀ ਦੇ ਡਰਾਈਵਰ ਨੇ ਅਚਾਨਕ ਬਰੇਕ ਲਗਾਈ, ਜਿਸ ਕਾਰਨ ਪਿੱਛੇ ਆਉਣ ਵਾਲੀਆਂ ਗੱਡੀਆਂ ਆਪਸ 'ਚ ਟਕਰਾ ਗਈਆਂ। ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਦੱਸਣਯੋਗ ਹੈ ਕਿ 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਰੈਲੀ ਦੌਰਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਕਿਸਾਨ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਸੀ। ਪੁਲਸ ਨੇ ਇਸ ਦਾ ਸੀਸੀਟੀਵੀ ਫੁਟੇਜ ਵੀ ਜਾਰੀ ਕੀਤਾ ਸੀ। ਹਾਲਾਂਕਿ ਨਵਰੀਤ ਦੇ ਪਰਿਵਾਰ ਵਾਲਿਆਂ ਨੇ ਪੁਲਸ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਸੀ। ਨਵਰੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ।
ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਲਤਾ ਮੰਗੇਸ਼ਕਰ ਨੇ ਵੀ ਟਵੀਟ ਕਰਕੇ ਆਖੀ ਇਹ ਗੱਲ
NEXT STORY