ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ ਕਿ ਉਹ ਪਿਆਜ਼-ਲਸਣ ਭਾਵੇਂ ਨਹੀਂ ਖਾਂਦੀ ਹੈ ਪਰ ਵਧੇ ਹੋਏ ਰੇਟ ਨਾਲ ਜੁੜੀ ਸਮੱਸਿਆ ਨੂੰ ਉਨ੍ਹਾਂ ਨੂੰ ਹੀ ਦੂਰ ਕਰਨਾ ਪਵੇਗਾ। ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਵਿੱਤ ਮੰਤਰੀ ਜੀ ਇਹ ਜਾਣ ਕੇ ਚੰਗਾ ਲੱਗਾ ਕਿ ਤੁਸੀਂ ਖੁਦ ਪਿਆਜ਼-ਲਸਣ ਨਹੀਂ ਖਾਂਦੇ ਹੋ ਪਰ ਤੁਸੀਂ ਖੁਦ ਦੀ ਨਹੀਂ ਦੇਸ਼ ਦੀ ਵਿੱਤ ਮੰਤਰੀ ਹੋ। ਪਿਆਜ਼-ਲਸਣ ਦੇ ਰੇਟ ਆਮ ਆਦਮੀ ਨੂੰ ਲੁੱਟ ਰਹੇ ਹਨ ਤਾਂ ਤੁਹਾਨੂੰ ਹੱਲ ਕੱਢਣਾ ਪਵੇਗਾ।ਉਨ੍ਹਾਂ ਨੇ ਦਾਅਵਾ ਕੀਤਾ,''ਜਦੋਂ ਕਿਸਾਨ ਨੇ ਬੰਪਰ ਪਿਆਜ਼ ਉਗਾਈ ਤਾਂ ਤੁਸੀਂ ਉਨ੍ਹਾਂ ਨੂੰ 2 ਰੁਪਏ ਅਤੇ 8 ਰੁਪਏ ਪ੍ਰਤੀ ਕਿਲੋ ਰੇਟ ਦਿੱਤਾ।'' ਕਾਂਗਰਸ ਨੇਤਾ ਨੇ ਕਿਹਾ,''ਵਿਚੌਲੇ ਮਾਲਾਮਾਲ ਹੋਏ ਅਤੇ ਕਿਸਾਨ ਖੁਦਕੁਸ਼ੀ ਲਈ ਮਜ਼ਬੂਰ। ਇਨ੍ਹਾਂ ਖਰਾਬ ਨੀਤੀਆਂ ਕਾਰਨ ਬਿਜਾਈ ਦਾ ਰਕਬਾ ਘੱਟ ਗਿਆ। ਤੁਸੀਂ ਉਸ ਲਈ ਵੀ ਕੁਝ ਨਹੀਂ ਕੀਤਾ। ਹੁਣ ਪਿਆਜ਼ ਹੰਝੂਆਂ ਨਾਲ ਰੁਆ ਰਿਹਾ ਹੈ।'' ਉਨ੍ਹਾਂ ਨੇ ਦਾਅਵਾ ਕੀਤਾ,''ਕਿਸਾਨ ਨੂੰ ਕੁਝ ਨਹੀਂ ਮਿਲਿਆ, ਆਮ ਜਨਤਾ ਮਹਿੰਗਾ ਪਿਆਜ਼ ਖਰੀਦੇ। ਬੱਸ ਵਿਚੌਲਿਆਂ ਦੀ ਚਾਂਦੀ ਹੈ। ਇਹ ਤੁਹਾਡੀ ਨੀਤੀ ਦਾ ਦੀਵਾਲੀਆਪਨ ਹੈ।''
ਦੱਸਣਯੋਗ ਹੈ ਕਿ ਲੋਕ ਸਭਾ 'ਚ ਪਿਆਜ਼ ਖਾਣ ਨੂੰ ਲੈ ਕੇ ਕੁਝ ਮੈਂਬਰਾਂ ਦੇ ਸਵਾਲ ਦੇ ਜਵਾਬ 'ਚ ਨਿਰਮਲਾ ਨੇ ਕਿਹਾ ਸੀ,''ਮੈਂ ਇੰਨਾ ਲਸਣ-ਪਿਆਜ਼ ਨਹੀਂ ਖਾਂਦੀ ਹਾਂ ਜੀ। ਮੈਂ ਅਜਿਹੇ ਪਰਿਵਾਰ ਤੋਂ ਆਉਂਦੀ ਹਾਂ, ਜਿੱਥੇ ਪਿਆਜ਼ ਨਾਲ ਮਤਲਬ ਨਹੀਂ ਰੱਖਦੇ।''
ਦਿੱਲੀ-ਐੱਨ.ਸੀ.ਆਰ 'ਚ ਪ੍ਰਦੂਸ਼ਿਤ ਹੋਈ ਹਵਾ, ਗੰਭੀਰ ਸ਼੍ਰੇਣੀ 'ਚ ਪਹੁੰਚਿਆ AQI
NEXT STORY