ਨਵੀਂ ਦਿੱਲੀ- ਕਾਂਗਰਸ ਦਾ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਵਲੋਂ ਗਲਵਾਨ ਘਾਟੀ 'ਚ ਪਿੱਛੇ ਹਟਣ ਦੀ ਖਬਰ ਦਰਮਿਆਨ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਲੱਦਾਖ 'ਚ ਚੀਨ ਦੀ ਫੌਜ ਦੇ ਪਿੱਛੇ ਹਟਣ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਨੂੰ ਲੈ ਕੇ 3 ਸਵਾਲ ਚੁੱਕੇ ਹਨ।
ਆਪਣੇ ਟਵੀਟ 'ਚ ਰਾਹੁਲ ਨੇ ਲਿਖਿਆ,''ਰਾਸ਼ਟਰਹਿੱਤ ਸਭ ਤੋਂ ਉੱਪਰ ਹੈ। ਉਸ ਦੀ ਰੱਖਿਆ ਕਰਨਾ ਭਾਰਤ ਸਰਕਾਰ ਦਾ ਕਰਤੱਵ ਹੈ। ਫਿਰ ਤਿੰਨ ਸਵਾਲ ਪੁੱਛੇ:-
1- ਤਣਾਅ ਤੋਂ ਪਹਿਲਾਂ ਦੀ ਸਥਿਤੀ ਬਰਕਰਾਰ ਰੱਖਣ 'ਤੇ ਜ਼ੋਰ ਕਿਉਂ ਨਹੀਂ ਦਿੱਤਾ ਗਿਆ?
2- ਸਾਡੇ ਖੇਤਰ 'ਚ ਚੀਨ ਨੂੰ 20 ਭਾਰਤੀ ਫੌਜੀਆਂ ਦਾ ਕਤਲ ਕਰਨ ਨੂੰ ਸਹੀ ਠਹਿਰਾਉਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ?
3- ਗਲਵਾਨ ਘਾਟੀ 'ਚ ਖੇਤਰੀ ਪ੍ਰਭੂਸੱਤਾ ਦਾ ਕਿਤੇ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ?
ਫੌਜਾਂ ਦੇ ਪਿੱਛੇ ਹਟਣ 'ਤੇ ਸਹਿਮਤੀ ਬਣੀ
ਗਲਵਾਨ 'ਚ 15 ਜੂਨ ਨੂੰ ਹੋਏ ਖੂਨੀ ਸੰਘਰਸ਼ ਤੋਂ ਬਾਅਦ ਮਿਲੀਟ੍ਰੀ ਕਮਾਂਡਰ ਪੱਧਰ ਤੋਂ ਲੈ ਕੇ ਕੂਟਨੀਤਕ ਪੱਧਰ ਤੱਕ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਹੋਈ ਸੀ। 5 ਜੁਲਾਈ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਦਰਮਿਆਨ ਹੋਈ ਚਰਚਾ ਤੋਂ ਬਾਅਦ ਦੋਹਾਂ ਦੀਆਂ ਫੌਜਾਂ ਦੇ ਪਿੱਛੇ ਹਟਣ 'ਤੇ ਸਹਿਮਤੀ ਬਣੀ।
ਦੱਸਿਆ ਜਾਂਦਾ ਹੈ ਕਿ ਕਰੀਬ 2 ਘੰਟੇ ਚੱਲੀ ਗੱਲਬਾਤ 'ਚ ਡੋਭਾਲ ਅਤੇ ਵਾਂਗ ਯੀ ਇਸ ਗੱਲ 'ਤੇ ਵੀ ਸਹਿਮਤ ਸਨ ਕਿ ਸਥਿਤੀ 'ਚ ਤਬਦੀਲੀ ਲਈ ਕੋਈ ਇਕ ਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ। ਯਾਨੀ ਕਿ 15 ਜੂਨ ਨੂੰ ਦੋਹਾਂ ਦੇਸ਼ਾਂ ਦਰਮਿਆਨ ਫੌਜੀਆਂ ਦਰਮਿਆਨ ਜਿਸ ਤਰ੍ਹਾਂ ਦੀ ਹਿੰਸਕ ਝੜਪ ਹੋਈ, ਉਸ ਤਰ੍ਹਾਂ ਮੁੜ ਨਹੀਂ ਹੋਣੀ ਚਾਹੀਦੀ।
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20922 ਹੋਈ, ਹੁਣ ਤੱਕ 465 ਲੋਕਾਂ ਦੀ ਗਈ ਜਾਨ
NEXT STORY