ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸੋਮਵਾਰ ਨੂੰ ਕਾਂਗਰਸ ਨੇ ਰਾਜਘਾਟ 'ਤੇ ਸੱਤਿਆਗ੍ਰਹਿ ਕੀਤਾ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ ਨੇਤਾਵਾਂ ਅਤੇ ਵਰਕਰਾਂ ਨੇ ਇਸ ਮੌਕੇ ਭਾਰਤੀ ਸੰਵਿਧਾਨ 'ਚ ਆਸਥਾ ਜ਼ਾਹਰ ਕਰਦੇ ਹੋਏ ਪ੍ਰਸਤਾਵਨਾ ਪੜ੍ਹੀ। ਇਸ ਮੌਕੇ ਬਾਪੂ ਦੇ ਮਨਪਸੰਦ ਭਜਨ ਗਾਏ ਗਏ। ਨਾਲ ਹੀ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਵਲੱਭ ਭਾਈ ਪਟੇਲ, ਡਾ. ਅੰਬੇਡਕਰ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਮਨੁੱਖੀ ਲੜੀ ਰਾਹੀਂ ਦਿਖਾਉਂਦੇ ਹੋਏ ਸੰਵਿਧਾਨ ਦੇ ਪ੍ਰਤੀ ਆਪਣੀ ਆਸਥਾ ਜ਼ਾਹਰ ਕੀਤੀ।
ਸੋਮਵਾਰ ਦਾ ਦਿਨ ਸੀ ਸੀਜਨ ਦਾ ਸਭ ਤੋਂ ਠੰਡਾ ਦਿਨ
ਦੱਸਣਯੋਗ ਹੈ ਕਿ ਸੋਮਵਾਰ ਦਾ ਦਿਨ ਇਸ ਸੀਜਨ ਦਾ ਸਭ ਤੋਂ ਠੰਡਾ ਦਿਨ ਰਿਹਾ ਅਤੇ ਅਜਿਹੇ 'ਚ ਕਾਂਗਰਸ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਰਾਜਘਾਟ 'ਤੇ ਸੱਤਿਆਗ੍ਰਹਿ ਕੀਤਾ। ਜਿੱਥੇ ਘਰ ਲੋਕਾਂ ਨੂੰ ਕੰਬਣੀ ਛਿੜ ਰਹੀ ਸੀ, ਅਜਿਹੇ 'ਚ ਕਾਂਗਰਸ ਦੇ ਨੇਤਾ ਰਾਜਘਾਟ 'ਤੇ ਠੰਡ 'ਚ ਸੱਤਿਆਗ੍ਰਹਿ 'ਤੇ ਬੈਠੇ ਸਨ। ਉਦੋਂ ਇਕ ਅਜਿਹਾ ਮੌਕਾ ਆਇਆ, ਜਦੋਂ ਰਾਹੁਲ ਗਾਂਧੀ ਨੇ ਮਾਂ ਸੋਨੀਆ ਲਈ ਕੁਝ ਅਜਿਹਾ ਕੀਤਾ, ਜੋ ਮੀਡੀਆ ਦੇ ਕੈਮਰਿਆਂ 'ਚ ਕੈਦ ਹੋ ਗਿਆ।
ਬੇਟੇ ਰਾਹੁਲ ਦਾ ਪਿਆਰ ਦੇਖ ਖੁਸ਼ ਹੋਈ ਸੋਨੀਆ
ਜਿਵੇਂ-ਜਿਵੇਂ ਸ਼ਾਮ ਬੀਤਦੀ ਜਾ ਰਹੀ ਸੀ, ਦਿੱਲੀ ਦੀ ਹਵਾ ਹੋਰ ਠੰਡੀ ਹੁੰਦੀ ਜਾ ਰਹੀ ਸੀ। ਅਜਿਹੇ 'ਚ ਪਹਿਲਾਂ ਤੋਂ ਹੀ ਸਵੈਟਰ ਅਤੇ ਸ਼ਾਲ ਪਾਏ ਸੋਨੀਆ ਗਾਂਧੀ ਨੂੰ ਵੀ ਠੰਡ ਲੱਗਣ ਲੱਗੀ। ਉਦੋਂ ਰਾਹੁਲ ਗਾਂਧੀ ਨੇ ਉਨ੍ਹਾਂ ਨਾਲ ਗੱਲ ਕੀਤੀ। ਉਸ ਤੋਂ ਬਾਅਦ ਰਾਹੁਲ ਨੇ ਇਕ ਸ਼ਾਲ ਮਾਂ ਸੋਨੀਆ ਨੂੰ ਦਿੱਤਾ। ਇਹ ਪੂਰੇ ਪਲ ਕੈਮਰਿਆਂ 'ਚ ਕੈਦ ਹੋ ਗਏ ਅਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਗਏ। ਇਸ ਦੌਰਾਨ ਸੋਨੀਆ ਵੀ ਬੇਟੇ ਰਾਹੁਲ ਦਾ ਪਿਆਰ ਦੇਖ ਕੇ ਖੁਸ਼ ਹੁੰਦੀ ਨਜ਼ਰ ਆਈ।
ਰਾਹੁਲ ਪਹਿਲਾਂ ਵੀ ਜਨਤਕ ਰੂਪ ਨਾਲ ਸੋਨੀਆ ਲਈ ਜ਼ਾਹਰ ਕਰ ਚੁਕੇ ਹਨ ਪਿਆਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਨੇ ਸੋਨੀਆ ਲਈ ਜਨਤਕ ਰੂਪ ਨਾਲ ਪਿਆਰ ਜ਼ਾਹਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਰਾਹੁਲ ਕਾਂਗਰਸ ਪ੍ਰਧਾਨ ਬਣੇ ਸਨ, ਉਸ ਦਿਨ ਉਨ੍ਹਾਂ ਨੇ ਸਾਰਿਆਂ ਦੇ ਸਾਹਮਣੇ ਭਰੇ ਮੰਚ 'ਤੇ ਮਾਂ ਦੇ ਮੱਥੇ ਨੂੰ ਚੁੰਮਦੇ ਹੋਏ ਉਨ੍ਹਾਂ ਨੂੰ ਗਲੇ ਲੱਗਾ ਲਿਆ ਸੀ। ਰਾਹੁਲ ਦਾ ਇਹ ਪਿਆਰ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣਦਾ ਹੈ। ਸਿਰਫ਼ ਇਹੀ ਨਹੀਂ ਰਾਹੁਲ ਆਪਣਾ ਪਿਆਰ ਭੈਣ ਪ੍ਰਿਯੰਕਾ ਲਈ ਜਨਤਕ ਤੌਰ 'ਤੇ ਦਿਖਾਉਂਦੇ ਰਹੇ ਹਨ। ਉਹ ਪ੍ਰਿਯੰਕਾ ਨੂੰ ਵੀ ਗਲੇ ਲਗਾਉਂਦੇ ਰਹੇ ਹਨ। ਜਨਤਕ ਤੌਰ 'ਤੇ ਅਜਿਹਾ ਕਰਨ 'ਚ ਉਨ੍ਹਾਂ ਦੇ ਅੰਦਰ ਕੋਈ ਝਿਚਕ ਵੀ ਨਹੀਂ ਦੇਖੀ ਗਈ ਹੈ।
ਮਹਾਕਾਲੇਸ਼ਵਰ ਮੰਦਰ 'ਚ ਭਸਮ ਆਰਤੀ ਦੀ ਬੁਕਿੰਗ ਹੋਈ ਫੁਲ
NEXT STORY