ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਨੇ ਵੀਰਵਾਰ ਨੂੰ ਸਿੰਘੂ ਸਰਹੱਦ ਪਹੁੰਚ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਲੰਗਰ ਸੇਵਾ 'ਚ ਹਿੱਸਾ ਲਿਆ। ਸੁਰਜੇਵਾਲਾ ਅਨੁਸਾਰ, ਉਨ੍ਹਾਂ ਨੇ ਕਿਸਾਨ ਨੇਤਾਵਾਂ ਨਾਲ ਮਿਲ ਕੇ ਕਾਂਗਰਸ ਵਲੋਂ ਉਨ੍ਹਾਂ ਪ੍ਰਤੀ ਸਮਰਥਨ ਵੀ ਜਤਾਇਆ।
ਇਹ ਵੀ ਪੜ੍ਹੋ : ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਨੇ ਟਵੀਟ ਕੀਤਾ,''ਨਵਾਂ ਸਾਲ, ਨਵਾਂ ਸੰਕਲਪ! ਇਹ ਸੰਘਰਸ਼ ਅਸਲੀ 'ਧਰਮਯੁੱਧ ਹੈ ਖੇਤ ਬਚਾਉਣ ਦਾ, ਦੇਸ਼ ਬਣਾਉਣ ਦਾ! ਅੱਜ ਨਵੇਂ ਸਾਲ 'ਤੇ ਸਿੰਘੂ ਸਰਹੱਦ 'ਤੇ ਕਿਸਾਨਾਂ ਨਾਲ ਮਿਲ ਸੋਨੀਆ ਜੀ ਦੀ ਅਗਵਾਈ 'ਚ ਕਾਂਗਰਸ ਦਾ ਅਟੁੱਟ ਸਮਰਥਨ ਦੋਹਰਾਇਆ। ਲੰਗਰ ਸੇਵਾ 'ਚ ਆਪਣਾ ਯੋਗਦਾਨ ਦਿੱਤਾ।'' ਦੱਸਣਯੋਗ ਹੈ ਕਿ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਨੇੜੇ ਹਜ਼ਾਰਾਂ ਕਿਸਾਨ 37 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਦੋਲਨ 'ਚ ਸ਼ਾਮਲ ਕਿਸਾਨ ਦੀ ਦਿਮਾਗ਼ ਦੀ ਨਾੜੀ ਫਟਣ ਨਾਲ ਮੌਤ
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸੁਪਨਿਆਂ ਦੇ ਸ਼ਹਿਰ ਦੀ ਥਾਂ ਵਸ ਗਈ ਕਿਸਾਨਾਂ ਦੀ ਨਗਰੀ (ਵੇਖੋ ਤਸਵੀਰਾਂ)
NEXT STORY