ਸ਼ਿਮਲਾ (ਬਿਊਰੋ)—ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਦੇਰ ਰਾਤ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ। ਸੂਚੀ ਤਹਿਤ 17 ਸੀਟਾਂ 'ਤੇ ਉਮੀਦਵਾਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ’ਚ ਭਰਮੌਰ ਤੋਂ ਠਾਕਰ ਸਿੰਘ ਭਰਮੌਰੀ, ਇੰਦੌਰਾ ਤੋਂ ਮਲਿੰਦਰ ਰਾਜਨ, ਦੇਹਰਾ ਤੋਂ ਡਾ. ਰਾਜੇਸ਼ ਸ਼ਰਮਾ, ਸੁਲਹ ਤੋਂ ਜਗਦੀਸ਼ ਸਿਪਹੀਆ, ਕਾਂਗੜਾ ਤੋਂ ਸੁਰਿੰਦਰ ਸਿੰਘ ਕਾਕੂ, ਆਨੀ ਤੋਂ ਬੰਸੀ ਲਾਲ ਕੌਸ਼ਲ, ਕਾਰਸੋਗ ਤੋਂ ਮਹੇਸ਼ ਰਾਜ, ਨਾਚਨ ਤੋਂ ਨਰੇਸ਼ ਕੁਮਾਰ, ਜੋਗਿੰਦਰਨਗਰ ਤੋਂ ਸੁਰਿੰਦਰ ਪਾਲ ਠਾਕੁਰ, ਧਰਮਪੁਰ ਤੋਂ ਚੰਦਰਸ਼ੇਖਰ, ਸਰਕਾਘਾਟ ਤੋਂ ਪਵਨ ਕੁਮਾਰ, ਚਿੰਤਪੁਰਨੀ ਤੋਂ ਸੁਦਰਸ਼ਨ ਸਿੰਘ ਬਬਲੂ, ਗਗਰੇਟ ਤੋਂ ਚੈਤੰਨਿਆ ਸ਼ਰਮਾ, ਕੁਟਲੈਹੜ ਤੋਂ ਦੇਵੇਂਦਰ ਕੁਮਾਰ ਭੁੱਟੋ, ਬਿਲਾਸਪੁਰ ਤੋਂ ਬੰਬਰ ਠਾਕੁਰ, ਨਾਲਾਗੜ੍ਹ ਤੋਂ ਹਰਦੀਪ ਸਿੰਘ ਬਾਵਾ ਅਤੇ ਸ਼ਿਮਲਾ ਤੋਂ ਹਰੀਸ਼ ਜਨਾਰਥਾ ਸ਼ਾਮਲ ਹਨ।
ਦੱਸ ਦੇਈਏ ਕਿ ਪਹਿਲਾਂ ਕਾਂਗਰਸ ਨੇ 46 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਅਤੇ ਹੁਣ 17 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਨੇ ਹੁਣ ਤੱਕ 63 ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ 5 ਸੀਟਾਂ ’ਤੇ ਪੇਚ ਅਜੇ ਵੀ ਫਸਿਆ ਹੋਇਆ ਹੈ। ਇਨ੍ਹਾਂ ’ਚ ਜੈਸਿੰਘਪੁਰ, ਮਨਾਲੀ, ਸ਼ਿਮਲਾ ਅਰਬਨ, ਪਾਉਂਟਾ ਸਾਹਿਬ ਅਤੇ ਕਿਨੌਰ ਦੀਆਂ ਸੀਟਾਂ ਸ਼ਾਮਲ ਹਨ।
PM ਮੋਦੀ 22 ਅਕਤੂਬਰ ਨੂੰ 75000 ਨੌਜਵਾਨਾਂ ਨੂੰ ਦੇਣਗੇ ਦੀਵਾਲੀ ਦਾ ਤੋਹਫ਼ਾ
NEXT STORY