ਨਵੀਂ ਦਿੱਲੀ— ਕਾਂਗਰਸ ਇੰਨੀਂ ਦਿਨੀਂ ਭਾਜਪਾ ਨੂੰ ਘੇਰਨ ਦੇ ਚੱਕਰ 'ਚ ਆਪਣੇ ਲਈ ਹੀ ਮੁਸੀਬਤ ਖੜ੍ਹੀ ਕਰ ਰਹੀ ਹੈ। ਦਰਅਸਲ ਕਾਂਗਰਸ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਦਾਅ ਉਸ 'ਤੇ ਹੀ ਉਲਟਾ ਪੈ ਗਿਆ। ਜਿਸ ਤੋਂ ਬਾਅਦ ਕਾਂਗਰਸ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਕਿਰਕਿਰੀ ਹੋਈ। ਇਰਾਕ 'ਚ ਮਾਰੇ ਗਏ 39 ਭਾਰਤੀਆਂ ਨੂੰ ਲੈ ਕੇ ਕਾਂਗਰਸ ਨੇ ਟਵਿੱਟਰ 'ਤੇ ਇਕ ਪੋਲ ਪਾਇਆ, ਜਿਸ ਦੇ ਨਤੀਜੇ ਕਾਂਗਰਸ ਲਈ ਮਜ਼ਾਕ ਬਣ ਗਏ।
ਕਾਂਗਰਸ ਨੇਤਾ ਨੇ ਪੋਲ ਪਾਇਆ,''ਕੀ ਤੁਸੀਂ ਮੰਨਦੇ ਹੋ ਕਿ ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੇ ਮਾਮਲੇ 'ਚ ਵਿਦੇਸ਼ ਮੰਤਰੀ ਦੇ ਤੌਰ 'ਤੇ ਸੁਸ਼ਮਾ ਸਵਰਾਜ ਦੀ ਇਹ ਸਭ ਤੋਂ ਵੱਡੀ ਅਸਫਲਤਾ ਹੈ?'' ਕਾਂਗਰਸ ਦੇ ਇਸ ਸਵਾਲ 'ਤੇ 24 ਫੀਸਦੀ ਲੋਕਾਂ ਨੇ ਸੁਸ਼ਮਾ ਨੂੰ ਫੇਲ ਦੱਸਿਆ, ਜਦੋਂ ਕਿ 76 ਫੀਸਦੀ ਲੋਕਾਂ ਨੇ ਮੰਤਰੀ ਦੇ ਪੱਖ 'ਚ ਜਵਾਬ ਦਿੱਤਾ। ਸੁਸ਼ਮਾ ਨੇ ਖੁਦ ਵੀ ਇਸ ਟਵੀਟ ਨੂੰ ਰੀਟਵੀਟ ਕੀਤਾ ਹੈ। ਜ਼ਿਕਰਯੋਗ ਹੈ ਕਿ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਕਾਂਗਰਸ ਨੇ ਸੁਸ਼ਮਾ ਦੇ ਖਿਲਾਫ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਅਸਤੀਫੇ ਦੀ ਮੰਗ ਵੀ ਕੀਤੀ ਸੀ।
ਵਿਧਵਾ ਨਾਲ ਵਿਆਹ ਕਰਨ 'ਤੇ ਮਿਲਣੇਗ ਦੋ ਲੱਖ ਰੁਪਏ
NEXT STORY