ਕਟੜਾ— ਨੋਟਬੰਦੀ ਦਾ ਇਕ ਸਾਲ ਪੂਰਾ ਹੋਣ 'ਤੇ ਕਾਂਗਰਸ ਵਰਕਰਾਂ ਨੇ ਕਟੜਾ 'ਚ ਕਾਲਾ ਦਿਵਸ ਮਨਾਇਆ। ਵੱਡੀ ਸੰਖਿਆ 'ਚ ਕਾਂਗਰਸ ਵਰਕਰਾਂ ਨੇ ਕਸਬੇ ਦੇ ਮੁੱਖ ਬਾਜਾਰਾਂ ਤੋਂ ਪ੍ਰਦਰਸ਼ਲ ਰੈਲੀ ਕੱਢੀ। ਬੱਸ ਸਟੈਂਡ 'ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਰਕਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ 'ਚ ਹਰ ਚੀਜ਼ ਮਹਿੰਗੀ ਹੋਈ ਹੈ।
ਕਾਂਗਰਸ ਵਰਕਰਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਅਸਫਲ ਹੋ ਚੁੱਕੀ ਹੈ ਅਤੇ ਸਰਕਾਰ ਚੰਗਾਂ ਦਿਨਾਂ ਦੇ ਝੂਠੇ ਵਾਅਦੇ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਮੋਦੀ ਸਰਕਾਰ ਦੇ ਸਮੇਂ 'ਚ ਹਰ ਚੀਜ਼ ਦੀ ਕੀਮਤ ਦੌਗੁਣੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਿੰਲਡਰ ਤੋਂ ਸਬਸਿਡੀ ਹਟਾਈ ਗਈ ਹੈ ਅਤੇ ਸਿਲੰਡਰ 800 'ਚ ਮਿਲ ਰਿਹਾ ਹੈ। ਖੰਡ ਪਹਿਲੇ 14 ਰੁਪਏ 'ਚ ਮਿਲਦੀ ਸੀ ਹੁਣ ਡਿਪੂਆਂ 'ਤੇ 25 'ਚ ਮਿਲੀ ਰਹੀ ਹੈ ਅਤੇ ਉੁਹ ਵੀ ਬੰਦ ਹੋ ਗਈ ਹੈ।
ਆਡਵਾਣੀ ਨੇ ਅਪਾਹਿਜ਼ ਬੱਚਿਆਂ ਨਾਲ ਮਨਾਇਆ ਆਪਣਾ 90ਵਾਂ ਜਨਮਦਿਨ
NEXT STORY