ਨਵਾਂ ਰਾਏਪੁਰ- ਕਾਂਗਰਸ ਨੇ ਆਪਣੇ ਸੰਵਿਧਾਨ 'ਚ ਸੋਧ ਕਰਦੇ ਹੋਏ ਪਾਰਟੀ ਦੀ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੇ ਸਥਾਈ ਮੈਂਬਰਾਂ ਦੀ ਗਿਣਤੀ 25 ਤੋਂ ਵਧਾ ਕੇ 35 ਕਰ ਦਿੱਤੀ ਹੈ । ਅਨੁਸੂਚਿਤ ਜਾਤੀਆਂ (ਐੱਸ. ਸੀ.), ਅਨੁਸੂਚਿਤ ਕਬੀਲਿਆਂ (ਐੱਸ. ਟੀ.) ਤੇ ਹੋਰਨਾ ਪਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਨੂੰ 50 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਰਟੀ ਦੇ 85ਵੇਂ ਸੰਮੇਲਨ ਵਿਚ 85 ਛੋਟੀਆਂ ਅਤੇ ਵੱਡੀਆਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਇਨ੍ਹਾਂ ਸੋਧਾਂ ਬਾਰੇ ਜਾਣਕਾਰੀ ਦਿੱਤੀ। ਫਿਰ ਇਨ੍ਹਾਂ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ।
ਇਹ ਵੀ ਪੜ੍ਹੋ- ਸੋਨੀਆ ਗਾਂਧੀ ਦਾ ਐਲਾਨ, 'ਭਾਰਤ ਜੋੜੋ ਯਾਤਰਾ' ਨਾਲ ਖ਼ਤਮ ਹੋ ਸਕਦੀ ਹੈ ਮੇਰੀ ਸਿਆਸੀ ਪਾਰੀ
ਪਾਰਟੀ ਨੇ ਸੰਵਿਧਾਨ 'ਚ ਸੋਧ ਰਾਹੀਂ ਫ਼ੈਸਲਾ ਕੀਤਾ ਹੈ ਕਿ ਹੁਣ ਸੀ. ਡਬਲਿਊ. ਸੀ. ਦੇ 25 ਦੀ ਬਜਾਏ 35 ਸਥਾਈ ਮੈਂਬਰ ਹੋਣਗੇ । ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਨਾਲ ਸਬੰਧਤ ਪਾਰਟੀ ਦੇ ਸਾਬਕਾ ਪ੍ਰਧਾਨ ਆਪਣੇ ਆਪ ਇਸ ਦੇ ਮੈਂਬਰ ਬਣ ਜਾਣਗੇ। ਕਾਂਗਰਸ ਵੱਲੋਂ ਕੀਤੀਆਂ ਗਈਆਂ ਹੋਰ ਸੋਧਾਂ ਅਨੁਸਾਰ ਹੁਣ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਹੋਰਨਾਂ ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਸੰਗਠਨ ਵਿੱਚ ਸਾਰੀਆਂ ਅਸਾਮੀਆਂ ’ਤੇ 50 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ। ਸੋਧ ਮੁਤਾਬਕ ਸੰਸਥਾ ਦੀਆਂ ਰਾਖਵੀਆਂ ਅਤੇ ਗੈਰ-ਰਾਖਵੀਂਆਂ ਅਸਾਮੀਆਂ ਵਿਚੋਂ 50 ਫ਼ੀਸਦੀ ਔਰਤਾਂ ਅਤੇ ਨੌਜਵਾਨਾਂ ਲਈ ਹੋਣਗੀਆਂ। ਹੁਣ ਸਿਰਫ ਡਿਜੀਟਲ ਮੈਂਬਰੀ ਅਤੇ ਡਿਜੀਟਲ ਰਿਕਾਰਡ ਹੋਣਗੇ।
ਇਹ ਵੀ ਪੜ੍ਹੋ- ਹੁਣ ਟਰਾਂਸਜੈਂਡਰਾਂ ਨੂੰ ਵੀ ਮਿਲੇਗਾ ਸਰਕਾਰੀ ਨੌਕਰੀ 'ਚ ਭਰਤੀ ਦਾ ਮੌਕਾ, ਇਸ ਸੂਬਾ ਸਰਕਾਰ ਨੇ ਲਿਆ ਫ਼ੈਸਲਾ
ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਨੂੰ ਸੰਗਠਿਤ ਕਰਨ ਲਈ ਬੂਥ ਕਮੇਟੀਆਂ, ਪੰਚਾਇਤੀ ਕਾਂਗਰਸ ਕਮੇਟੀਆਂ, ਸ਼ਹਿਰਾਂ ਵਿੱਚ ਵਾਰਡ ਕਮੇਟੀਆਂ ਅਤੇ ਮੰਡਲ ਕਮੇਟੀਆਂ ਹੋਣਗੀਆਂ। ਕਾਂਗਰਸ ਦੀ ਮੈਂਬਰੀ ਦੇ ਅਰਜ਼ੀ ਫਾਰਮ ਵਿਚ ਟਰਾਂਸਜ਼ੈਂਡਰਾਂ ਲਈ ਇਕ ਵਖਰਾ ਕਾਲਮ ਹੋਵੇਗਾ। ਮੈਂਬਰ ਦੇ ਪਿਤਾ ਦੇ ਨਾਲ ਮਾਤਾ ਅਤੇ ਪਤਨੀ/ਪਤੀ ਦਾ ਨਾਮ ਵੀ ਹੋਵੇਗਾ। ਕਾਂਗਰਸ ਦੇ ਸੰਵਿਧਾਨ ਵਿਚ ਕੀਤੀਆਂ ਸੋਧਾਂ ਅਨੁਸਾਰ ਹੁਣ ਸੂਬਾ ਕਾਂਗਰਸ ਕਮੇਟੀ ਦੇ 6 ਡੈਲੀਗੇਟਾਂ ਲਈ ਇਕ ਏ. ਆਈ. ਸੀ. ਸੀ. ਮੈਂਬਰ ਹੋਵੇਗਾ। ਕੁੱਲ ਚੁਣੇ ਗਏ ਮੈਂਬਰਾਂ ’ਚੋਂ 25 ਫੀਸਦੀ ਮੈਂਬਰ ਕੋ-ਆਪਟਿਡ ਹੋਣਗੇ।
ਆਬਕਾਰੀ ਨੀਤੀ ਮਾਮਲੇ 'ਚ CBI ਦੀ ਪੁੱਛਗਿੱਛ ਤੋਂ ਪਹਿਲਾਂ ਬੋਲੇ ਸਿਸੋਦਿਆ, ਆਖੀ ਇਹ ਗੱਲ
NEXT STORY