ਚੇਨਈ- ਓਡੀਸ਼ਾ ਹਾਈ ਕੋਰਟ ਨੇ ਜਬਰ ਜ਼ਿਨਾਹ ਦੇ ਮਾਮਲੇ 'ਚ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਵੀ ਰਿਸ਼ਤੇ ਦੀ ਸ਼ੁਰੂਆਤ ਦੋਸਤੀ ਨਾਲ ਹੁੰਦੀ ਹੈ ਅਤੇ ਇਹ ਰਿਸ਼ਤਾ ਅੱਗੇ ਵਧ ਜਾਂਦਾ ਹੈ। ਮੁੰਡਾ, ਕੁੜੀ ਨਾਲ ਵਿਆਹ ਦਾ ਵਾਅਦਾ ਕਰਦਾ ਹੈ ਅਤੇ ਉਹ ਸਹਿਮਤੀ ਨਾਲ ਸਰੀਰਕ ਸੰਬੰਧ ਬਣਾ ਲੈਂਦਾ ਹੈ। ਜੇਕਰ ਇਸ ਤੋਂ ਬਾਅਦ ਰਿਸ਼ਤੇ 'ਚ ਖਟਾਸ ਆ ਜਾਂਦੀ ਹੈ ਤਾਂ ਦੋਸ਼ੀ ਖ਼ਿਲਾਫ਼ ਜਬਰ ਜ਼ਿਨਾਹ ਦਾ ਅਪਰਾਧਕ ਕਾਨੂੰਨ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਇਹ ਫ਼ੈਸਲਾ ਜਸਟਿਸ ਆਰ.ਕੇ. ਪਟਨਾਇਕ ਦੀ ਬੈਂਚ ਨੇ ਸੁਣਾਇਆ ਹੈ। ਹਾਈ ਕੋਰਟ ਦੀ ਵੈੱਬਸਾਈਟ 'ਤੇ ਜਾਰੀ ਫ਼ੈਸਲੇ ਅਨੁਸਾਰ, ਜਸਟਿਸ ਪਟਨਾਇਕ ਨੇ ਕਿਹਾ ਕਿ ਇਸ ਮਾਮਲੇ 'ਚ ਔਰਤ ਨੂੰ ਇਹ ਪਹਿਲਾਂ ਤੋਂ ਜਾਣਕਾਰੀ 'ਚ ਸੀ ਕਿ ਗੱਲ ਵਿਆਹ ਤੱਕ ਪਹੁੰਚੇਗੀ। ਇਸ ਦੇ ਬਾਵਜੂਦ ਉਸ ਨੇ ਸਮਝੌਤਾ ਕੀਤਾ। ਅਜਿਹੇ ਸਰੀਰਕ ਸੰਬੰਧ ਨੂੰ ਜਬਰ ਜ਼ਿਨਾਹ ਨਹੀਂ ਮੰਨਿਆ ਜਾ ਸਕਦਾ ਹੈ।
ਜਸਟਿਸ ਪਟਨਾਇਕ ਨੇ ਕਿਹਾ,''ਚੰਗੇ ਵਿਸ਼ਵਾਸ ਨਾਲ ਕੀਤਾ ਗਿਆ ਵਾਅਦਾ ਪਰ ਬਾਅਦ 'ਚ ਵਾਅਦਾ ਪੂਰਾ ਨਹੀਂ ਕਰਨਾ ਅਤੇ ਵਿਆਹ ਦਾ ਝੂਠਾ ਵਾਅਦਾ ਕਰਨ ਦਰਮਿਆਨ ਇਕ ਛੋਟਾ ਅੰਤਰ ਹੈ। ਪਹਿਲੇ ਮਾਮਲੇ 'ਚ ਅਜਿਹੇ ਕਿਸੇ ਵੀ ਸਰੀਰਕ ਸੰਬੰਧ ਲਈ ਆਈ.ਪੀ.ਸੀ. ਦੀ ਧਾਰਾ 376 ਦੇ ਅਧੀਨ ਅਪਰਾਧ ਨਹੀਂ ਬਣਦਾ ਹੈ। ਜਦੋਂ ਕਿ ਬਾਅਦ ਵਾਲੇ ਮਾਮਲੇ 'ਚ ਵਿਆਹ ਦਾ ਵਾਅਦਾ ਸ਼ੁਰੂ ਤੋਂ ਹੀ ਝੂਠਾ ਜਾਂ ਨਕਲੀ ਹੁੰਦਾ ਹੈ, ਜੋ ਮੁਲਜ਼ ਵਲੋਂ ਇਸ ਸਮਝ 'ਤੇ ਦਿੱਤਾ ਗਿਆ ਹੈ ਕਿ ਇਸ ਨੂੰ ਤੋੜਨਾ ਹੀ ਹੈ। ਹਾਈ ਕੋਰਟ ਨੇ ਮੁਲਜ਼ਮ ਨੂੰ ਬਰੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ 'ਚ ਕੁੜੀ ਨੂੰ ਇਹ ਪਤਾ ਸੀ ਕਿ ਵਿਆਹ ਨਹੀਂ ਹੋ ਸਕੇਗਾ। ਇਸ ਦੇ ਬਾਵਜੂਦ ਉਸ ਨੇ ਸਹਿਮਤੀ ਨਾਲ ਸੰਬੰਧ ਬਣਾਏ।
ਟਮਾਟਰਾਂ ਦੀ ਰਾਖੀ ਲਈ ਤਾਇਨਾਤ ਕੀਤੇ ਬਾਊਂਸਰ, ਸਬਜ਼ੀ ਵਿਕ੍ਰੇਤਾ ਦੇ ਫ਼ੈਸਲੇ ਦੀ ਹਰ ਪਾਸੇ ਚਰਚਾ
NEXT STORY