ਫਰੂਖਾਬਾਦ- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਿਪਾਹੀ ਦੀ ਐਪਲੀਕੇਸ਼ਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਇਸ ਰਾਘਵ ਚਤੁਰਵੇਦੀ ਦਾ ਵਿਆਹ ਤੈਅ ਹੋਣ ਜਾ ਰਿਹਾ ਸੀ ਅਤੇ ਇਸ ਲਈ ਉਸ ਨੇ ਕੁੜੀ ਦੇਖਣ ਜਾਣਾ ਸੀ ਪਰ ਉਸ ਨੇ ਜਿਸ ਅੰਦਾਜ 'ਚ ਛੁੱਟੀ ਲਈ ਐਪਲੀਕੇਸ਼ਨ ਲਿਖੀ, ਉਸ ਨੂੰ ਦੇਖਦੇ ਹੀ ਸੀ.ਓ. ਸਿਟੀ ਨੇ ਛੁੱਟੀ ਮਨਜ਼ੂਰ ਕਰ ਲਈ। ਸਿਪਾਹੀ ਨੇ ਐਪਲੀਕੇਸ਼ਨ 'ਚ ਲਿਖਿਆ,''ਮਹੋਦਯ (ਸਰ), ਤੁਹਾਨੂੰ ਜਾਣੂੰ ਕਰਵਾਉਣਾ ਹੈ ਕਿ ਪ੍ਰਾਰਥੀ (ਰਾਘਵ ਚਤੁਰਵੇਦੀ) ਦੇ ਪਿਤਾ ਜੀ ਨੇ ਦੂਰਸੰਚਾਰ ਦੇ ਮਾਧਿਅਮ ਨਾਲ ਦੱਸਿਆ ਹੈ ਕਿ ਉਹ ਪ੍ਰਾਰਥੀ ਲਈ ਕੁੜੀ ਦੇਖਣ ਜਾ ਰਹੇ ਹਨ। ਪ੍ਰਾਰਥੀ ਦੀ ਪੁਲਸ 'ਚ ਨੌਕਰੀ ਲੱਗੇ 3 ਸਾਲ ਹੋਣ ਜਾ ਰਹੇ ਹਨ। ਅਜੇ ਤੱਕ ਪ੍ਰਾਰਥੀ ਦਾ ਵਿਆਹ ਨਹੀਂ ਹੋਇਆ ਹੈ। ਮਹੋਦਯ, ਪੁਲਸ ਦੇ ਮੁੰਡਿਆਂ ਦੇ ਵਿਆਹ ਦੇ ਰਿਸ਼ਤੇ ਵੀ ਨਾ ਦੇ ਬਰਾਬਰ ਆ ਰਹੇ ਹਨ। ਸ਼੍ਰੀਮਾਨ ਬਹੁਤ ਹੀ ਮੁਸ਼ਕਲ ਨਾਲ ਇਕ ਚੰਗਾ ਰਿਸ਼ਤਾ ਮਿਲਿਆ ਹੈ। ਪ੍ਰਾਰਥੀ ਦੇ ਵਿਆਹ ਦੀ ਉਮਰ ਵੀ ਆਪਣੀਆਂ ਅੰਤਿਮ ਪੌੜ੍ਹੀਆਂ 'ਤੇ ਹੈ। ਇਸ ਲਈ ਸ਼੍ਰੀਮਾਨ ਜੀ ਨੂੰ ਬੇਨਤੀ ਹੈ ਕਿ ਪ੍ਰਾਰਥੀ ਨੂੰ 5 ਦਿਨ ਦੀ ਛੁੱਟੀ ਦਿੱਤੀ ਜਾਵੇ। ਮਹੋਦਯ ਦੀ ਮਹਾਨ ਕ੍ਰਿਪਾ ਹੋਵੇਗੀ।''
ਦੱਸਣਯੋਗ ਹੈ ਕਿ ਫਿਲਹਾਲ ਸਿਪਾਹੀ ਰਾਘਵ ਨੂੰ ਸੀ.ਓ. ਸਿਟੀ ਨੇ ਪ੍ਰਾਰਥਨਾ ਪੱਤਰ ਨੂੰ ਮਨਜ਼ੂਰ ਕਰਦੇ ਹੋਏ 5 ਦਿਨ ਦੀ ਛੁੱਟੀ ਦੇ ਦਿੱਤੀ ਹੈ। ਛੁੱਟੀ ਮਿਲਣ ਤੋਂ ਬਾਅਦ ਸਿਪਾਹੀ ਆਪਣੇ ਘਰ ਚਲੇ ਗਏ ਹਨ। ਉੱਥੇ ਹੀ ਇਸ ਮਾਮਲੇ 'ਚ ਸੀ.ਓ. ਸਿਟੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਕਾਦਰੀ ਗੇਟ ਥਾਣੇ 'ਚ ਤਾਇਨਾਤ ਸਿਪਾਹੀ ਰਾਘਵ ਨੇ ਆਪਣੇ ਵਿਆਹ ਲਈ ਕੁੜੀ ਦੇਖਣ ਲਈ ਛੁੱਟੀ ਦੀ ਅਰਜ਼ੀ ਦਿੱਤੀ ਸੀ। ਜਿਸ ਨੂੰ ਮੈਂ ਮਨਜ਼ੂਰ ਕਰ ਲਿਆ ਹੈ ਅਤੇ ਉਸ ਨੂੰ 5 ਦਿਨ ਦੀ ਛੁੱਟੀ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਸਰਕਾਰ ਕਿਉਂ ਕਰਨਾ ਚਾਹੁੰਦੀ ਹੈ 'ਇਕ ਰਾਸ਼ਟਰ-ਇਕ ਚੋਣ' ਨੂੰ ਲਾਗੂ
NEXT STORY