ਮੁੰਬਈ- ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀਨਗਰ ਜ਼ਿਲ੍ਹੇ 'ਚ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਸਮਰਿਧੀ ਐਕਸਪ੍ਰੈੱਸਵੇਅ 'ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਮਿੰਨੀ ਬੱਸ ਨੇ ਇਕ ਕੰਟੇਨਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 12 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 23 ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- 'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਾਈਵੇਟ ਬੱਸ 'ਚ 35 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਇਕ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਜ਼ਿਲ੍ਹੇ ਵਿਚ ਐਕਸਪ੍ਰੈੱਸਵੇ ਦੇ ਵੈਜਾਪੁਰ ਇਲਾਕੇ ਵਿਚ ਵਾਪਰਿਆ। ਇਹ ਸਥਾਨ ਮੁੰਬਈ ਤੋਂ ਕਰੀਬ 350 ਕਿਲੋਮੀਟਰ ਦੂਰ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਦੇ ਨਤੀਜੇ ਵਜੋਂ ਬੱਸ ਨੇ ਪਿੱਛੋਂ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾਂ ਵਿਚ 5 ਪੁਰਸ਼, 6 ਔਰਤਾਂ ਅਤੇ ਇਕ ਨਾਬਾਲਗ ਕੁੜੀ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਹਨ। ਕੰਟੇਨਰ ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਪ੍ਰੇਸ਼ਨ ਅਜੇ: ਇਜ਼ਾਰਾਈਲ ਤੋਂ ਭਾਰਤ ਪਰਤੀ ਚੌਥੀ ਉਡਾਣ, 274 ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਵਿਚ 35 ਯਾਤਰੀ ਸਵਾਰ ਸਨ, ਜੋ ਕਿ ਬੁਲਢਾਣਾ ਜ਼ਿਲ੍ਹੇ ਵਿਚ ਸੈਲਾਨੀ ਬਾਬਾ ਦਰਗਾਹ ਤੋਂ ਨਾਸਿਕ ਪਰਤ ਰਹੇ ਸਨ। ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੈਜਾਪੁਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਮਿੰਨੀ ਬੱਸ ਵਿਚ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ। ਇਸ ਵਿਚ 17 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਸੀ ਪਰ 35 ਯਾਤਰੀ ਸਫ਼ਰ ਕਰ ਰਹੇ ਸਨ।
28 ਸਾਲ ਲੜੀ ਕਾਨੂੰਨੀ ਲੜਾਈ, 50 ਸਾਲ ਦੀ ਉਮਰ 'ਚ ਨੌਕਰੀ, ਜਾਣੋ ਪੂਰਾ ਮਾਮਲਾ
NEXT STORY