ਨਵੀਂ ਦਿੱਲੀ- ਤੇਲ ਅਵੀਵ ਤੋਂ ਕੁੱਲ 471 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚੇ। ਇਨ੍ਹਾਂ ਵਿਚੋਂ ਇਕ ਉਡਾਣ ਏਅਰ ਇੰਡੀਆ ਅਤੇ ਦੂਜੀ ਉਡਾਣ ਸਪਾਈਸ ਜੈੱਟ ਦੀ ਸੀ। ਆਪ੍ਰੇਸ਼ਨ ਅਜੇ ਤਹਿਤ ਕੁੱਲ 4 ਉਡਾਣਾਂ ਸੰਚਾਲਿਤ ਕੀਤੀਆਂ ਗਈਆਂ ਹਨ। ਸਰਕਾਰ ਨੇ ਇਹ ਮੁਹਿੰਮ ਉਨ੍ਹਾਂ ਭਾਰਤੀਆਂ ਲਈ ਸ਼ੁਰੂ ਕੀਤੀ ਹੈ, ਜੋ ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵਲੋਂ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਮਗਰੋਂ ਇਜ਼ਰਾਈਲ ਤੋਂ ਵਾਪਸ ਭਾਰਤ ਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋੋ- Operation Ajay: ਇਜ਼ਰਾਈਲ ਤੋਂ ਪਰਤੀ ਤੀਜੀ ਫਲਾਈਟ, 197 ਭਾਰਤੀ ਪਰਤੇ ਸੁਰੱਖਿਅਤ, ਚੌਥਾ ਜੱਥਾ ਵੀ ਰਵਾਨਾ
ਇਹ ਵੀ ਪੜ੍ਹੋ- ਵੋਟ ਪਾ ਕੇ ਆਓ, ਮੁਫ਼ਤ 'ਚ ਪੋਹਾ-ਜਲੇਬੀ ਖਾਓ, ਇੰਦੌਰ ਦੀ ਮਸ਼ਹੂਰ '56 ਦੁਕਾਨ' ਦੀ ਅਨੋਖੀ ਪਹਿਲ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਤਵਾਰ ਨੂੰ ਕਿਹਾ ਕਿ ਸਵੇਰੇ 197 ਯਾਤਰੀਆਂ ਨੂੰ ਲੈ ਕੇ ਤੀਜੀ ਉਡਾਣ ਦਿੱਲੀ ਹਵਾਈ ਅੱਡੇ 'ਤੇ ਉਤਰੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੀ ਪੋਸਟ 'ਚ ਕਿਹਾ ਕਿ 274 ਯਾਤਰੀਆਂ ਨੂੰ ਲੈ ਕੇ ਚੌਥੀ ਉਡਾਣ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚੀ। ਉਨ੍ਹਾਂ ਨੇ ਯਾਤਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਏਅਰ ਇੰਡੀਆ ਵਲੋਂ ਸੰਚਾਲਿਤ ਦੋ ਚਾਰਟਰਡ ਉਡਾਣਾਂ ਤੇਲ ਅਵੀਵ ਤੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੁੱਲ 435 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਆਈ ਹੈ।
ਦੱਸਣਯੋਗ ਹੈ ਕਿ ਇਜ਼ਰਾਈਲ ਤੋਂ ਹੁਣ ਤੱਕ ਕੁੱਲ 644 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ। ਇਜ਼ਰਾਈਲ ਵਿੱਚ ਲਗਭਗ 18,000 ਭਾਰਤੀ ਨਾਗਰਿਕ ਰਹਿੰਦੇ ਹਨ, ਜਿਨ੍ਹਾਂ ਵਿਚ ਨਰਸਾਂ, ਵਿਦਿਆਰਥੀ, ਕਈ ਆਈਟੀ ਪੇਸ਼ੇਵਰ ਅਤੇ ਹੀਰਾ ਵਪਾਰੀ ਸ਼ਾਮਲ ਹਨ। 7 ਅਕਤੂਬਰ ਨੂੰ ਗਾਜ਼ਾ ਪੱਟੀ ਤੋਂ ਹਮਾਸ ਦੇ ਅੱਤਵਾਦੀਆਂ ਦੁਆਰਾ ਇਜ਼ਰਾਈਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਭਾਰਤੀ ਨਾਗਰਿਕਾਂ ਦੀ ਨਿਕਾਸੀ ਸ਼ੁਰੂ ਹੋਈ ਸੀ। ਹਮਾਸ ਦੇ ਹਮਲਿਆਂ ਕਾਰਨ ਇਜ਼ਰਾਈਲ ਵਿਚ 1,300 ਤੋਂ ਵੱਧ ਲੋਕ ਮਾਰੇ ਗਏ ਹਨ, ਜਦੋਂ ਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿਚ ਗਾਜ਼ਾ 'ਚ ਘੱਟੋ-ਘੱਟ 1,900 ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
ਅਮਿਤ ਸ਼ਾਹ ਨੇ ਦਿੱਲੀ ਸਮਾਗਮ ’ਚ ਸਿਰਸਾ ਦੀ ਪਿੱਠ ਥਾਪੜਨ ਨਾਲ ਸਿਰਸਾ ਦਾ ਸਿੱਖ ਭਾਈਚਾਰੇ ’ਚ ਕੱਦ ਵਧਿਆ
NEXT STORY