ਨਵੀਂ ਦਿੱਲੀ/ਗੁਹਾਟੀ — ਭਾਰਤ ਦੇ ਸਾਬਕਾ ਮੁੱਖ ਜੱਜ ਰੰਜਨ ਗੋਗੋਈ ਨੂੰ ਰਾਜ ਸਭਾ ’ਚ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਅਾਵਾਜ਼ ਉਠਾਉਂਦੇ ਹੋਏ ਦੋਸ਼ ਲਾਇਆ ਕਿ ਸਰਕਾਰ ਦੇ ਇਸ ਘਟੀਆ ਕੰਮ ਨੇ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਹੜੱਪ ਲਿਆ ਹੈ। ਗੋਗੋਈ ਨੇ ਕਿਹਾ ਕਿ ਰਾਜ ਸਭਾ ਦੇ ਮੈਂਬਰ ਦੇ ਤੌਰ ’ਤੇ ਸਹੁੰ ਚੁੱਕਣ ਤੋਂ ਬਾਅਦ ਨਾਮਜ਼ਦਗੀ ’ਤੇ ਵਿਸਥਾਰ ਨਾਲ ਚਰਚਾ ਕਰਨਗੇ। ਗੋਗੋਈ ਨੇ ਦੱਸਿਆ ਕਿ ਸੰਸਦ ’ਚ ਮੇਰੀ ਮੌਜੂਦਗੀ ਵਿਧਾਇਕਾਂ ਦੇ ਸਾਹਮਣੇ ਨਿਆਂਪਾਲਿਕ ਦੇ ਨਜ਼ਰੀਏ ਨੂੰ ਰੱਖਣ ਦਾ ਇਕ ਮੌਕਾ ਹੋਵੇਗੀ। ਇਸ ਤਰ੍ਹਾਂ ਵਿਧਾਇਕਾਂ ਦਾ ਨਜ਼ਰੀਆ ਵੀ ਨਿਆਂਪਾਲਿਕਾ ਦੇ ਸਾਹਮਣੇ ਆਵੇਗਾ। ਵਿਰੋਧੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਸਵਾਲਾਂ ਦਰਮਿਆਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਰੀਅਨ ਜੋਸਫ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਗੋਗੋਈ ਵਲੋਂ ਇਸ ਨਾਮਜ਼ਦਗੀ ਨੂੰ ਸਵੀਕਾਰ ਕੀਤੇ ਜਾਣ ਨੇ ਨਿਆਂਪਾਲਿਕ ਵਿਚ ਆਮ ਆਦਮੀ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੋਗੋਈ ਨੇ ਨਿਆਂਪਾਲਿਕਾ ਦੀ ਸੁਤੰਤਰਤਾ ਅਤੇ ਨਿਰਪੱਖਤਾ ਦੇ ਪਵਿੱਤਰ ਸਿਧਾਂਤਾਂ ਨਾਲ ਸਮਝੌਤਾ ਕੀਤਾ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਸ ਨਾਲ ਨਿਆਂਇਕ ਪ੍ਰਣਾਲੀ ’ਚ ਜਨਤਾ ਦਾ ਵਿਸ਼ਵਾਸ ਕਮਜ਼ੋਰ ਹੋਵੇਗਾ। ਮਾਕਪਾ ਨੇ ਇਸ ਨੂੰ ਨਿਅਾਂਪਾਲਿਕਾ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਨ ਦਾ ਸ਼ਰਮਨਾਕ ਯਤਨ ਕਰਾਰ ਦਿੱਤਾ।
ਆਸਾਮ ’ਚ 6 ਮਹੀਨਿਆਂ ਲਈ ਅਫਸਪਾ ਵਧਾਇਆ
NEXT STORY