ਗੁਹਾਟੀ – ਆਸਾਮ ਸਰਕਾਰ ਨੇ ਕਾਨੂੰਨ ਵਿਵਸਥਾ ਦੀ ਸਮੀਖਿਆ ਤੋਂ ਬਾਅਦ ਸ਼ਸਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) ਨੂੰ ਪੂਰੇ ਸੂਬੇ ਲਈ 28 ਫਰਵਰੀ ਤੋਂ ਅਗਲੇ 6 ਮਹੀਨਿਆਂ ਲਈ ਵਧਾ ਦਿੱਤਾ। ਮੰਗਲਵਾਰ ਨੂੰ ਇਸ ਸਬੰਧ ਵਿਚ ਸਰਕਾਰੀ ਐਲਾਨ ਕੀਤਾ ਗਿਆ। ਸੂਬੇ ਵਿਚ ਅਫਸਪਾ ਨਵੰਬਰ 1990 ਤੋਂ ਬਣਿਆ ਹੋਇਆ ਹੈ। ਇਹ ਕਾਨੂੰਨ ਸੁਰੱਖਿਆ ਬਲਾਂ ਨੂੰ ਬਿਨਾਂ ਕਿਸੇ ਅਗੇਤੇ ਨੋਟਿਸ ਦਿੱਤੇ ਮੁਹਿੰਮ ਚਲਾਉਣ ਅਤੇ ਕਿਤੇ ਵੀ ਕਿਸੇ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ।
ਐਲਾਨ ਵਿਚ ਕਿਹਾ ਗਿਆ ਹੈ ਕਿ ਪਿਛਲੇ 6 ਮਹੀਨਿਆਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਵਿਚ ਸੂਬੇ ਦੇ ਕੁਝ ਖਾਸ ਹਿੱਸਿਆਂ ਵਿਚ ਕੱਟੜਪੰਥੀ ਤੱਤਾਂ ਦੀ ਮੌਜੂਦਗੀ ਦਾ ਸੰਕੇਤ ਮਿਲਿਆ ਹੈ। ਐਲਾਨ ਅਨੁਸਾਰ ਉਂਝ ਤਾਂ ਕੁਝ ਕੱਟੜਪੰਥੀ ਸੰਗਠਨਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਆਤਮਸਮਰਪਣ ਕੀਤਾ ਹੈ ਪਰ ਕੁਝ ਹੋਰ ਸੰਗਠਨਾਂ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਬਣਾਏ ਜਾਣ ਦੀ ਪਿੱਠਭੂਮੀ ਵਿਚ ਸਥਿਤੀ ਦਾ ਫਾਇਦਾ ਉਠਾਉਣ ਦਾ ਯਤਨ ਕੀਤਾ ਅਤੇ ਗੁੰਮਰਾਹ ਨੌਜਵਾਨਾਂ ਨੂੰ ਆਪਣੇ ਪਾਲੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ।
2025 ਤੱਕ ਬੱਚਿਆਂ ਦੀ ਮੌਤ ਦਰ 23 ’ਤੇ ਲਿਆਉਣ ਦੀ ਕੋਸ਼ਿਸ਼ ’ਚ ਸਰਕਾਰ
NEXT STORY