ਜੈਪੁਰ— ਰਾਜਸਮੰਦ ਲਾਈਵ ਕਤਲ ਮਾਮਲੇ ਦੇ ਦੋਸ਼ੀ ਸ਼ੰਭੂਲਾਲ ਰੈਗਰ ਦਾ ਕਹਿਣਾ ਹੈ ਕਿ ਜੇਕਰ ਮੈਂ ਉਸ ਦਾ ਕਤਲ ਨਹੀਂ ਕਰਦਾ ਤਾਂ ਉਸ ਨੇ ਮੇਰੇ ਪੂਰੇ ਪਰਿਵਾਰ ਨੂੰ ਮਾਰ ਦੇਣਾ ਸੀ। ਦੋਸ਼ੀ ਨੇ ਕਿਹਾ ਕਿ ਉਸ ਨੇ ਇਕ ਲੜਕੀ ਲਈ ਕਤਲ ਕੀਤਾ ਹੈ। ਉਸ ਨੇ ਪੂਰੀ ਕਹਾਣੀ ਦੱਸੀ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਪੁਲਸ ਨੇ ਉਸ ਤੋਂ ਪੁੱਛਗਿਛ ਕੀਤੀ। ਦੋਸ਼ੀ ਸ਼ੰਭੂਲਾਲ ਨੇ ਕਿਹਾ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ ਹੈ। ਅਪਰਾਧ ਤਾਂ ਉਨ੍ਹਾਂ ਨੇ ਮੇਰੇ ਪੂਰੇ ਪਰਿਵਾਰ ਨੂੰ ਖਤਮ ਕਰਨ ਦੇ ਕੇ ਕੀਤਾ ਹੈ। ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਕਾਰਨ ਇਹ ਹੈ ਕਿ ਸਾਡੇ ਮੁਹੱਲੇ ਦੀ ਇਕ ਲੜਕੀ ਜਿਸ ਨੂੰ ਉਹ ਲੈ ਕੇ ਭੱਜ ਗਿਆ ਸੀ। ਉਹ ਲੜਕੀ ਬੰਗਾਲ ਲੈ ਗਿਆ ਸੀ।

ਮੈਂ ਉਥੇ ਗਿਆ ਤਾਂ ਲੜਕੀ ਨੂੰ ਨਾਲ ਲੈ ਕੇ ਆਉਣਾ ਚਾਹੁੰਦਾ ਸੀ ਪਰ ਲੜਕੀ ਬੋਲੀ ਕਿ ਇਹ ਲੋਕ ਤੁਹਾਨੂੰ ਅਤੇ ਮੈਨੂੰ ਜਾਨ ਤੋਂ ਮਾਰ ਦੇਣਗੇ। ਇਸ ਲਈ ਤੁਸੀਂ ਜਾਓ ਮੈਂ ਬਾਅਦ 'ਚ ਆ ਜਾਵਾਗੀਂ। ਮੈਂ ਲੜਕੀ ਨੂੰ ਬਚਪਨ ਤੋਂ ਜਾਣਦਾ ਸੀ। ਲੜਕੀ ਦਾ ਭਰਾ ਮੇਰੇ ਨਾਲ ਰਹਿੰਦਾ ਸੀ ਅਤੇ ਸਾਡਾ ਘਰ ਆਉਣਾ-ਜਾਣਾ ਹੈ। ਪੁਲਸ ਨੇ ਇਸ ਮਾਮਲੇ 'ਚ ਲੜਕੀ ਨੂੰ ਹਿਰਾਸਤ 'ਚ ਲੈਣ ਲਈ ਇਨਕਾਰ ਕਰ ਦਿੱਤਾ ਹੈ। ਪੁਲਸ ਇਸ ਮਾਮਲੇ ਨੂੰ ਕਿਸੇ ਲਵ-ਜ਼ਿਹਾਦ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ। ਪੁਲਸ ਉਸ ਨਾਲ ਬੰਗਾਲ ਜਾਣ ਦੀ ਗੱਲ ਤੋਂ ਵੀ ਇਨਕਾਰ ਕਰ ਰਹੀ ਹੈ।
ਆਜਮਗੜ੍ਹ 'ਚ ਤਮਸਾ ਪੈਂਸੇਜਰ ਟ੍ਰੇਨ ਦਾ ਇੰਜਨ ਪਟੜੀ ਤੋਂ ਉਤਰਿਆ, ਟੱਲਿਆ ਹਾਦਸਾ
NEXT STORY