ਨਵੀਂ ਦਿੱਲੀ – ਆਈ.ਸੀ.ਐੱਮ.ਆਰ. ਦੇ ਵਿਗਿਆਨੀ ਰਮਨ ਆਰ. ਗੰਗਾਖੇਡਕਰ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਪ੍ਰਭਾਵਿਤਾਂ ਦੀ ਜਾਂਚ ਲਈ 1,21,271 ਟੈਸਟ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 13,345 ਟੈਸਟ ਸ਼ਾਮਲ ਹਨ। ਦੇਸ਼ ਵਿਚ ਆਈ. ਸੀ.ਐੱਮ.ਆਰ. ਦੀਆਂ ਲੈਬਾਰਟਰੀਆਂ ਵਧ ਕੇ 139 ਹੋ ਗਈਆਂ ਹਨ, ਜਦਕਿ ਨਿੱਜੀ ਖੇਤਰ ਦੀਆਂ 65 ਲੈਬਾਰਟਰੀਆਂ ਨੂੰ ਵੀ ਕੋਵਿਡ-19 ਦੇ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਦੇਸ਼ ’ਚ ਹਾਈਡ੍ਰੋਕਸੀ ਕਲੋਰੋਕਵੀਨ ਦੀ ਕਮੀ ਨਹੀਂ
ਸਿਹਤ ਮੰਤਰਾਲਾ ਦੇ ਬੁਲਾਰੇ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ’ਚ ਹਾਈਡ੍ਰੋਕਸੀ ਕਲੋਰੋਕਵੀਨ ਦੀ ਕੋਈ ਕਮੀ ਨਹੀਂ ਹੈ। ਇਸ ਦਾ ਲੋੜੀਂਦਾ ਸਟਾਕ ਹੈ ਅਤੇ ਭਵਿੱਖ ਵਿਚ ਵੀ ਇਸ ਦਵਾਈ ਦੀ ਕੋਈ ਕਮੀ ਨਹੀਂ ਰਹੇਗੀ। ਭਾਰਤ ਇਸ ਦਵਾਈ ਦਾ ਸਭ ਤੋਂ ਵੱਡਾ ਨਿਰਮਾਤਾ ਹੈ ਅਤੇ ਦੇਸ਼ ਵਿਚ ਦਵਾਈ ਦੇ ਸਟਾਕ ’ਤੇ ਉੱਚ ਪੱਧਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਭਵਿੱਖ ਵਿਚ ਵੀ ਇਸਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸ਼ਰਾਬ ਦੀ ਉਡੀਕ ’ਚ ਲਾਈਨ ’ਚ ਖੜ੍ਹੇ ਬਜ਼ੁਰਗ ਦੀ ਮੌਤ
NEXT STORY