ਨੈਸ਼ਨਲ ਡੈਸਕ- ਦੇਸ਼ 'ਚ ਕੋਰੋਨਾ ਦਾ ਕਹਿਰ ਮੁੜ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਵੀ ਪਾਰ ਹੋ ਗਈ ਹੈ। ਇਸ ਵਿਚ ਭਾਜਪਾ ਸਟਾਫ਼ ਅਤੇ ਦਫ਼ਤਰ 'ਚ ਤਾਇਨਾਤ ਸੁਰੱਖਿਆ ਫ਼ੋਰਸ ਦੇ 42 ਲੋਕ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਦੱਸਣਯੋਗ ਹੈ ਕਿ 5 ਸੂਬਿਆਂ ਦੀਆਂ ਚੋਣਾਂ ਅਤੇ ਉਸ ਨੂੰ ਲੈ ਕੇ ਹੋ ਰਹੀਆਂ ਬੈਠਕਾਂ ਨੂੰ ਦੇਖਦੇ ਹੋਏ ਉੱਥੇ ਦੇ ਦਫ਼ਤਰ ਦੇ ਕਰਮੀ ਅਤੇ ਸੁਰੱਖਿਆ ਫ਼ੋਰਸ ਦੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਨ੍ਹਾਂ 'ਚ 42 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ 'ਚ ਸਾਰੇ ਨਿੱਜੀ ਦਫ਼ਤਰ ਬੰਦ, ਘਰੋਂ ਕੰਮ ਕਰਨਗੇ ਕਰਮੀ
ਦੇਸ਼ 'ਚ ਕੋਰੋਨਾ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ 1,94,720 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕੱਲ ਦੀ ਤੁਲਨਾ 'ਚ 15.9 ਫੀਸਦੀ ਹੈ। ਦੇਸ਼ 'ਚ ਕੋਰੋਨਾ ਦੀ ਸੰਕਰਮਣ ਦਰ 11.05 ਫੀਸਦੀ ਹੋ ਗਈ ਹੈ। ਨਵੇਂ ਵੇਰੀਐਂਟ ਦੀ ਗੱਲ ਕਰੀਏ ਤਾਂ ਦੇਸ਼ 'ਚ ਓਮੀਕ੍ਰੋਨ ਦੇ ਮਾਮਲੇ 4868 ਹੋ ਗਏ ਹਨ।
ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
PM ਮੋਦੀ ਦੀ ਫਿਰੋਜ਼ਪੁਰ ਰੈਲੀ ਲਈ ਪੰਜਾਬ ਦੇ ਬਾਹਰੋਂ ਮੰਗਵਾਉਣੀਆਂ ਪਈਆਂ ਸਨ ਇਕ ਹਜ਼ਾਰ ਵਾਧੂ ਬੱਸਾਂ : ਭਾਜਪਾ
NEXT STORY