ਚੇਨਈ— ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ 5,914 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕ੍ਰਮਿਤਾਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ ਤਿੰਨ ਲੱਖ ਤੋਂ ਪਾਰ ਪਹੁੰਚ ਗਈ।
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ 6,037 ਮਰੀਜ਼ਾਂ ਦੇ ਠੀਕ ਹੋਣ ਨਾਲ ਰੋਗਮੁਕਤ ਲੋਕਾਂ ਦੀ ਗਿਣਤੀ ਵੱਧ ਕੇ 2.44 ਲੱਖ ਤੋਂ ਜ਼ਿਆਦਾ ਹੋ ਗਈ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਸੂਬੇ 'ਚ ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 3,02,815 ਹੋ ਗਈ ਹੈ। ਇਸ ਦੌਰਾਨ ਠੀਕ ਹੋਏ ਲੋਕਾਂ ਦੀ ਗਿਣਤੀ 2,44,675 ਹੋ ਗਈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 80.80 ਫੀਸਦੀ 'ਤੇ ਪਹੁੰਚ ਗਈ, ਜੋ ਐਤਵਾਰ ਨੂੰ 80.37 ਫੀਸਦੀ ਰਹੀ ਸੀ। ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ 237 ਦੀ ਕਮੀ ਆਈ ਹੈ, ਮੌਜੂਦਾ ਸਮੇਂ 53,099 ਸਰਗਮ ਮਾਮਲੇ ਸਨ। ਸੂਬੇ 'ਚ 114 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,041 ਹੋ ਗਈ। ਜ਼ਿਕਰਯੋਗ ਹੈ ਕਿ ਸੰਕਰਮਣ ਅਤੇ ਮੌਤਾਂ ਦੇ ਮਾਮਲੇ 'ਚ ਤਾਮਿਲਨਾਡੂ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਇਸ ਜਨਾਨੀ ਨੇ 300 ਸ਼ੇਰਾਂ, 500 ਤੇਂਦੁਆਂ ਦੀ ਬਚਾਈ ਜਾਨ
NEXT STORY