ਲਖਨਊ— ਉੱਤਰ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਅਜਿਹੇ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉਨ੍ਹਾਂ ਦੀ ਟੀਮ ਐਕਸ਼ਨ ਮੋਡ ’ਤੇ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਹਫਤਾਵਾਰੀ ਲਾਏ ਗਏ ਕੋਰੋਨਾ ਕਰਫਿਊ ਦਾ ਸਮਾਂ ਸੋਮਵਾਰ ਨੂੰ ਦੋ ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਸੂਚਨਾ ਮਹਿਕਮੇ ਨੇ ਐਡੀਸ਼ਨਲ ਮੁੱਖ ਸਕੱਤਰ ਨਵਨੀਤ ਸਹਿਗਲ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਸ਼ੁੱਕਰਵਾਰ ਰਾਤ 8 ਵਜੇ ਤੋਂ ਮੰਗਲਵਾਰ ਸਵੇਰੇ 7 ਵਜੇ ਤੱਕ ਲਾਗੂ ਕੀਤੇ ਗਏ ਕੋਰੋਨਾ ਕਰਫਿਊ ਨੂੰ ਸੋਮਵਾਰ ਨੂੰ 2 ਹੋਰ ਦਿਨਾਂ ਲਈ ਵਧਾ ਦਿੱਤੀ ਹੈ।
ਹੁਣ ਇਹ ਕਰਫਿਊ 6 ਮਈ ਸਵੇਰੇ 7 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ ਦੇ ਹੁਕਮ ਵਿਚ ਲਾਕਡਾਊਨ ਦਾ ਸਮਾਂ ਮੰਗਲਵਾਰ ਸਵੇਰੇ 7 ਵਜੇ ਸੀ। ਉਨ੍ਹਾਂ ਨੇ ਦੱਸਿਆ ਕਿ ਫ਼ਿਲਹਾਲ ਇਹ ਵਿਵਸਥਾ ਇਸੇ ਹਫ਼ਤੇ ਲਈ ਕੀਤੀ ਗਈ ਹੈ। ਸਹਿਗਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਫ਼ੈਸਲਾ ਪ੍ਰਦੇਸ਼ ’ਚ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਦੀ ਕੋਸ਼ਿਸ਼ ਤਹਿਤ ਲਿਆ ਹੈ। ਇਸ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ। ਲਾਕਡਾਊਨ ਦੌਰਾਨ ਨਗਰ ਪਾਲਿਕਾ ਅਤੇ ਨਗਰ ਨਿਗਮ ਦੀਆਂ ਟੀਮਾਂ ਥਾਂ-ਥਾਂ ਸੈਨੇਟਾਈਜ਼ੇਸ਼ਨ ਦਾ ਕੰਮ ਕਰਨਗੀਆਂ। ਸਰਕਾਰ ਦੇ ਦੋ ਦਿਨਾਂ ਲਾਕਡਾਊਨ ਵਧਾਉਣ ਕਾਰਨ ਹੁਣ ਪ੍ਰਦੇਸ਼ ਵਿਚ ਪੰਚਾਇਤ ਚੋਣਾਂ ਦੇ ਜੇਤੂ ਵੱਡਾ ਜਸ਼ਨ ਮਨਾਉਣ ਤੋਂ ਵੀ ਵਾਂਝੇ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਕਿਸੇ ਦਾ ਵੀ ਬੇਵਜ੍ਹਾ ਬਾਹਰ ਨਿਕਲਣਾ ਬੰਦ ਹੋਵੇਗਾ। ਜ਼ਰੂਰੀ ਖੇਤਰ ਦੇ ਲੋਕਾਂ ਨੂੰ ਛੋਟ ਰਹੇਗੀ ਅਤੇ ਟਰਾਂਸਪੋਰਟ ਵੀ ਜਾਰੀ ਰਹੇਗਾ।
ਉੱਚ ਅਦਾਲਤਾਂ ਦਾ ਮਨੋਬਲ ਘੱਟ ਨਹੀਂ ਕਰ ਸਕਦੇ, ਉਹ ਲੋਕਤੰਤਰ ਦਾ ਮਹੱਤਵਪੂਰਨ ਥੰਮ ਹਨ : SC
NEXT STORY