ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਜੈਨਰਿਕ ਦਵਾਈ ਪੰਜ ਸੂਬਿਆਂ ਨੂੰ ਭੇਜ ਦਿੱਤੀ ਗਈ ਹੈ। ਹੈਦਰਾਬਾਦ ਸਥਿਤ ਕੰਪਨੀ ਹੇਟਰੋ ਨੇ ਰੈਮਡੇਸਿਵੀਰ ਦਾ ਜੈਨਰਿਕ ਵਰਜਨ ਕੋਵਿਫੋਰ ਦੇ ਨਾਮ ਤੋਂ ਬਣਾਇਆ ਹੈ। ਕੰਪਨੀ ਨੇ 20,000 ਵਾਇਲਾਂ (ਇੰਜੈਕਸ਼ਨਾਂ) ਦੀ ਪਹਿਲੀ ਖੇਪ ਦਿੱਲੀ, ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਸੂਬਿਆਂ 'ਚ ਭੇਜੀ ਹੈ, ਜੋ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ, ਜਿੱਥੇ ਇਹ ਕੰਪਨੀ ਹੈ, ਉੱਥੇ ਵੀ ਦਵਾਈ ਦੀ ਪਹਿਲੀ ਖੇਪ ਦਿੱਤੀ ਜਾਵੇਗੀ। ਹੇਟਰੋ ਮੁਤਾਬਕ ਕੋਵਿਫੋਰ ਦਾ 100 ਮਿਲੀਗ੍ਰਾਮ ਦਾ ਵਾਇਲ 5,400 ਰੁਪਏ 'ਚ ਮਿਲੇਗਾ। ਕੰਪਨੀ ਨੇ ਅਗਲੇ ਤਿੰਨ-ਚਾਰ ਹਫਤਿਆਂ 'ਚ 1 ਲੱਖ ਵਾਇਲ ਤਿਆਰ ਕਰਣ ਦਾ ਟਾਰਗੇਟ ਸੈਟ ਕੀਤਾ ਹੈ।
ਅਜੇ ਇਹ ਟੀਕਾ ਹੈਦਰਾਬਾਦ 'ਚ ਕੰਪਨੀ ਦੀ ਫਾਰਮਿਉਲੇਸ਼ਨ ਫੈਸਿਲਿਟੀ 'ਚ ਬਣ ਰਿਹਾ ਹੈ। ਦਵਾਈ ਦਾ ਐਕਟਿਵ ਫਾਰਮਾਸਿਊਟਿਕਲ ਇੰਗ੍ਰੀਡਿਐਂਟ ਵਿਸ਼ਾਖਾਪਟਨਮ ਦੀ ਯੂਨਿਟ 'ਚ ਬਣਾਇਆ ਜਾ ਰਿਹਾ ਹੈ। ਦਵਾਈ ਦੀ ਅਗਲੀ ਖੇਪ ਭੋਪਾਲ, ਇੰਦੌਰ, ਕੋਲਕਾਤਾ, ਪਟਨਾ, ਲਖਨਊ, ਰਾਂਚੀ, ਭੁਵਨੇਸ਼ਵਰ, ਕੋਚੀ, ਵਿਜੇਵਾੜਾ, ਗੋਵਾ ਅਤੇ ਤ੍ਰਿਵੇਂਦਰਮ ਭੇਜੀ ਜਾਵੇਗੀ। ਫਿਲਹਾਲ ਇਹ ਦਵਾਈ ਸਿਰਫ ਹਸਪਤਾਲਾਂ ਅਤੇ ਸਰਕਾਰ ਦੇ ਜ਼ਰੀਏ ਮਿਲ ਰਹੀ ਹੈ, ਮੈਡੀਕਲ ਸਟੋਰਾਂ 'ਤੇ ਨਹੀਂ।
ਦਿੱਲੀ 'ਚ ਹੁਣ ਮਰੀਜ਼ ਨੂੰ ਕੋਵਿਡ ਸੈਂਟਰ ਨਹੀਂ ਜਾਣਾ ਹੋਵੇਗਾ, LG ਨੇ ਫਿਰ ਵਾਪਸ ਲਿਆ ਫੈਸਲਾ
NEXT STORY